ਨਵੇਂ ਕਾਨੂੰਨਾਂ ਤਹਿਤ ਮੋਹਾਲੀ ਦੇ ਫੇਸ 1 ਦੇ ਥਾਣੇ ‘ਚ ਪਹਿਲਾ ਕੇਸ ਦਰਜ ਹੋਇਆ
ਮੋਹਾਲੀ, 2 ਜੁਲਾਈ, ਬੋਲੇ ਪੰਜਾਬ ਬਿਊਰੋ ;
ਨਵੇਂ ਕਾਨੂੰਨਾਂ ਦੀ ਭਾਰਤੀ ਨਿਆ ਸੰਹਿਤਾ (BNS) ਤਹਿਤ ਜ਼ਿਲ੍ਹੇ ਦਾ ਪਹਿਲਾ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਵਿੱਚ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸੰਦੀਪ ਗਰਗ ਨੇ ਦੱਸਿਆ ਕਿ, ਚੋਰੀ ਕਰਨ ਵਾਲੇ ਗਿਰੋਹ ਦੇ ਖਿਲਾਫ ਧਾਰਾ 303 (2), 317 (2), 317 (5) ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੇ ਗਰੋਹ ਕੋਲੋਂ ਕੁੱਲ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡਾ: ਗਰਗ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਬੀਐਨਐਸ ਲਾਗੂ ਕਰਨ ਦੇ ਪਹਿਲੇ ਦਿਨ ਕੁੱਲ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਭਾਰਤੀ ਨਿਆ ਸਹਿੰਤਾ ਸਹਿਤ 3 ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ। ਅਗੰਰੇਜਾਂ ਦੇ ਸਮੇ ਤੋਂ ਜਾਰੀ ਕਾਨੂੰਨਾਂ ‘ਚ ਸੁਧਾਰ ਕਰਨ ਦੇ ਨਜਰੀਏ ਨਾਲ ਪੁਰਾਣੇ ਰੱਦ ਕਰਕੇ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ।