ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ACRs ਰਿਪੋਰਟਾਂ ਆਨਲਾਈਨ ਭਰਨ ਦਾ ਫੈਸਲਾ
ਚੰਡੀਗੜ੍ਹ , 2 ਜੁਲਾਈ, ਬੋਲੇ ਪੰਜਾਬ ਬਿਊਰੋ :
ਸਿੱਖਿਆ ਵਿਭਾਗ ਵੱਲੋਂ ਸਮੂਹ ਕਰਮਚਾਰੀਆਂ ਦੀਆਂ ਏ.ਸੀ.ਆਰਜ਼ ਨੂੰ ਆਈ.ਐਚ.ਆਰ.ਐਮ.ਐਸ.ਪੋਰਟਲ ਤੇ ਆਨਲਾਇਨ ਭਰਨ ਦਾ ਫੈਸਲਾ ਲਿਆ ਗਿਆ ਹੈ। ਨਾਨ-ਟੀਚਿੰਗ ਸਟਾਫ ਦੀਆਂ ਏ.ਸੀ.ਆਰਜ਼ ਪਹਿਲਾਂ ਹੀ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਭਰੀਆਂ ਜਾ ਚੁੱਕੀਆਂ ਹਨ। ਹੁਣ ਸਮੂਹ ਟੀਚਿੰਗ ਸਟਾਫ ਪ੍ਰਿੰਸੀਪਲ, ਲੈਕਚਰਾਰ ਕਾਡਰ, ਹੈੱਡਮਾਸਟਰ ਕਾਡਰ, ਮਾਸਟਰ ਕਾਡਰ, ਐਚ.ਟੀ., ਸੀ.ਐਚ.ਟੀ, ਈ.ਟੀ.ਟੀ, ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦਾ ਟੀਚਿੰਗ ਸਟਾਫ ਅਤੇ ਵੱਖ ਵੱਖ ਦਫਤਰਾਂ ਵਿੱਚ ਅਡਜਸਟਮੈਂਟ ਤੇ ਕੰਮ ਕਰਦਾ ਟੀਚਿੰਗ ਸਟਾਫ਼ ਦੀਆਂ ਏ.ਸੀ. ਆਰਜ਼ ਸਮਾਂ ਸਾਰਣੀ ਮੁਤਾਬਿਕ ਆਨਲਾਇਨ ਭਰੀਆਂ ਜਾਣਗੀਆਂ।
ਪਹਿਲੀ ਜੁਲਾਈ 2024 ਤੋਂ 25 ਜੁਲਾਈ ਤੱਕ ਕਸਟੋਡੀਅਨ ਵੱਲੋਂ ਏ.ਸੀ. ਆਰਜ਼ ਤਿਆਰ ਕਰਨ ਦਾ ਸਮਾਂ,26 ਜੁਲਾਈ 24 ਤੋਂ 19 ਅਗਸਤ 24 ਤੱਕ ਕਰਮਚਾਰੀ ਵੱਲੋਂ ਸੈਲਫ ਅਪਰੇਜ਼ਲ ਭਰਨ ਦਾ ਸਮਾਂ,20 ਅਗਸਤ 24 ਤੋਂ 13 ਸਤੰਬਰ 2024 ਤੱਕ ਰਿਪੋਰਟ ਕਰਤਾ ਅਧਿਕਾਰੀ ਦੁਆਰਾ ਮੁਲੰਕਣ ਦਾ ਸਮਾਂ,14 ਸਤੰਬਰ 2024 ਤੋਂ 07 ਅਕਤੂਬਰ 2024 ਤੱਕ ਰਿਵੀਊ ਕਰਤਾ ਅਧਿਕਾਰੀ ਵੱਲੋਂ ਏ.ਸੀ. ਆਰਜ਼ ਨੂੰ ਰਿਵੀਊ ਕਰਨ ਦਾ ਸਮਾਂ,08 ਅਕਤੂਬਰ 2024 ਤੋਂ 31 ਅਕਤੂਬਰ 2024 ਤੱਕ ਪ੍ਰਵਾਨ ਕਰਤਾ ਅਧਿਕਾਰੀ ਵੱਲੋਂ ਏ.ਸੀ. ਆਰਜ਼ ਨੂੰ ਪ੍ਰਵਾਨ ਕਰਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।ਦਸਣਯੋਗ ਹੈ ਕਿ ਸਿੱਖਿਆ ਵਿਭਾਗ ਕਰਮਚਾਰੀਆਂ ਦੀ ਸੇਵਾ ਵਿਚ ਪਾਰਦਰਸ਼ਤਾ ਲਿਆਉਣ ਲਈ ਪਹਿਲਾਂ ਵੀ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਸੇਵਾ ਪੱਤਰੀਆਂ ਦਾ ਰਿਕਾਰਡ,ਜੀ ਪੀ ਫੰਡ,ਜੀ.ਆਈ. ਐਸ ਤੇ ਛੁੱਟੀਆਂ ਦੇ ਰਿਕਾਰਡ ਤੋਂ ਇਲਾਵਾ ਸੇਵਾ ਨਵਿਰਤੀ ਦਾ ਮੁਕੰਮਲ ਰਿਕਾਰਡ ਵਿਭਾਗ ਦੇ ਆਨਲਾਈਨ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ।