ਲਾਰੈਂਸ ਬਿਸ਼ਨੋਈ ਗੈਂਗ,ਸਿੱਧੂ ਮੂਸੇਵਾਲੇ ਵਾਂਗੂ ਸਲਮਾਨ ਖਾਨ ਨੂੰ ਵੀ ਚਾਹੁੰਦਾ ਸੀ ਮਾਰਨਾ,ਪੁਲਿਸ ਚਾਰਜਸ਼ੀਟ ‘ਚ ਦਾਅਵਾ

ਚੰਡੀਗੜ੍ਹ ਨੈਸ਼ਨਲ ਪੰਜਾਬ

ਲਾਰੈਂਸ ਬਿਸ਼ਨੋਈ ਗੈਂਗ,ਸਿੱਧੂ ਮੂਸੇਵਾਲੇ ਵਾਂਗੂ ਸਲਮਾਨ ਖਾਨ ਨੂੰ ਵੀ ਚਾਹੁੰਦਾ ਸੀ ਮਾਰਨਾ,ਪੁਲਿਸ ਚਾਰਜਸ਼ੀਟ ‘ਚ ਦਾਅਵਾ


ਮੁੰਬਈ, 2 ਜੁਲਾਈ, ਬੋਲੇ ਪੰਜਾਬ ਬਿਊਰੋ :


ਲਾਰੈਂਸ ਬਿਸ਼ਨੋਈ ਗੈਂਗ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਅਜਿਹੇ ਸੰਕੇਤ ਪਨਵੇਲ ਪੁਲਿਸ ਵੱਲੋਂ ਹਾਲ ਹੀ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਮਿਲੇ ਹਨ। ਪੁਲਿਸ ਨੇ ਇਹ ਜਾਣਕਾਰੀ ਸ਼ੱਕੀ ਵਿਅਕਤੀਆਂ ਦੇ ਮੋਬਾਈਲ ਫੋਨ, ਟਾਵਰ ਲੋਕੇਸ਼ਨ ਵਰਗੇ ਇਨਪੁਟਸ ਦੇ ਵਿਸ਼ਲੇਸ਼ਣ ਰਾਹੀਂ ਇਕੱਠੀ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਪਨਵੇਲ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਗੈਂਗ ਏਕੇ-47 ਸਮੇਤ ਪਾਕਿਸਤਾਨ ਤੋਂ ਆਏ ਕਈ ਹਥਿਆਰਾਂ ਨਾਲ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਚਾਰਜਸ਼ੀਟ ਦੇ ਅਨੁਸਾਰ, ਇਹ ਹਮਲਾ ਕਥਿਤ ਤੌਰ ‘ਤੇ ਫਿਲਮ ਦੀ ਸ਼ੂਟਿੰਗ ਦੌਰਾਨ ਜਾਂ ਪਨਵੇਲ ਦੇ ਫਾਰਮ ਹਾਊਸ ਤੋਂ ਬਾਹਰ ਨਿਕਲਣ ਸਮੇਂ ਕੀਤੇ ਜਾਣ ਦੀ ਯੋਜਨਾ ਸੀ, ਜਿਵੇਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।
ਖਾਸ ਗੱਲ ਇਹ ਹੈ ਕਿ ਪੁਲਸ ਨੇ ਪਿਛਲੇ ਹਫਤੇ ਜੋ ਚਾਰਜਸ਼ੀਟ ਦਾਖਲ ਕੀਤੀ ਸੀ, ਉਸ ‘ਚ ਹਮਲੇ ਦੀ ਯੋਜਨਾ ਅਤੇ ਭੱਜਣ ਦੇ ਸਾਧਨ ਸ਼ਾਮਲ ਹਨ। 350 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਲਾਰੈਂਸ ਗੈਂਗ ਦੇ 5 ਲੋਕਾਂ ਦੇ ਨਾਂ ਹਨ। ਇਨ੍ਹਾਂ ਵਿਚ ਅਜੇ ਕਸ਼ਯਪ (28), ਗੌਤਮ ਵਿਨੋਦ ਭਾਟੀਆ (29), ਵਸਪੀ ਮਹਿਮੂਦ ਖਾਨ ਉਰਫ ਚੀਨ (36), ਰਿਜ਼ਵਾਨ ਹਸਨ ਉਰਫ ਜਾਵੇਦ ਖਾਨ (25) ਅਤੇ ਦੀਪਕ ਹਵਾਸਿੰਘ ਉਰਫ ਜੌਹਨ ਵਾਲਮੀਕੀ (30) ਦੇ ਨਾਂ ਸ਼ਾਮਲ ਹਨ।
ਅਪ੍ਰੈਲ ‘ਚ ਪਨਵੇਲ ਪੁਲਸ ਇੰਸਪੈਕਟਰ ਨਿਤਿਨ ਠਾਕਰੇ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਲਾਰੈਂਸ ਗੈਂਗ ਸਲਮਾਨ ‘ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਲਾਰੇਂਸ ਨੇ ਸਲਮਾਨ ਉੱਤੇ ਹਮਲਾ ਕਰਨ ਲਈ ਗੈਂਗ ਨੂੰ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ। ਰਿਪੋਰਟ ਮੁਤਾਬਕ ਗਰੋਹ ਨੇ 15-16 ਲੋਕਾਂ ਦਾ ਵਟਸਐਪ ਗਰੁੱਪ ਵਰਤਿਆ, ਜਿਸ ਵਿਚ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਵੀ ਸ਼ਾਮਲ ਸਨ।
ਪਾਕਿਸਤਾਨ ਤੋਂ ਆਏ ਸੁੱਖਾ ਸ਼ੂਟਰ ਅਤੇ ਡੋਗਰ ਦੀ ਪਛਾਣ ਕੀਤੀ ਹੈ, ਜੋ ਕਿ ਏ.ਕੇ.-47, ਐਮ16 ਜਾਂ ਐਮ5 ਦੀ ਸਪਲਾਈ ਕਰਨ ਵਾਲੇ ਸਨ। ਕਸ਼ਯਪ ਨੇ ਇਲਾਕਾ ਸਮਝਣ ਲਈ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਇੱਕ ਮਕਾਨ ਕਿਰਾਏ ‘ਤੇ ਲਿਆ ਸੀ। ਉਥੇ ਹੀ ਕੁਝ ਲੋਕ ਸਲਮਾਨ ਦੇ ਫਾਰਮ ਹਾਊਸ, ਗੋਰੇਗਾਂਵ ‘ਚ ਫਿਲਮ ਸਿਟੀ ਅਤੇ ਬਾਂਦਰਾ ਸਥਿਤ ਘਰ ਦੀ ਰੇਕੀ ਕਰ ਚੁੱਕੇ ਸਨ।

Leave a Reply

Your email address will not be published. Required fields are marked *