ਮੁਹਾਲੀ, ਚੰਡੀਗੜ੍ਹ ਤੇ ਪੰਚਕੂਲਾ ਵਿਚ ਪਿਆ ਭਰਵਾਂ ਮੀਂਹ,ਗਰਮੀ ਤੋਂ ਮਿਲੀ ਰਾਹਤ
ਚੰਡੀਗੜ੍ਹ, 2 ਜੁਲਾਈ ,ਬੋਲੇ ਪੰਜਾਬ ਬਿਊਰੋ :
ਟਰਾਈਸਿਟੀ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਜ ਸਵੇਰੇ ਭਰਵਾਂ ਮੀਂਹ ਪਿਆ। ਇਸ ਦੌਰਾਨ ਕਈ ਸੜਕਾਂ ਤੇ ਚੌਕਾਂ ਵਿਚ ਪਾਣੀ ਭਰ ਗਿਆ। ਸੈਕਟਰ 18 ਤੋਂ 19 ਨੂੰ ਵੰਡਦੀ ਸੜਕ ’ਤੇ ਪਾਣੀ ਭਰ ਗਿਆ ਜਿਸ ਕਾਰਨ ਦੋ ਪਹੀਆ ਵਾਹਨਾਂ ਨੇ ਦੂਜੇ ਰਸਤੇ ਤੋਂ ਆਪਣੀ ਮੰਜ਼ਿਲ ਵੱਲ ਜਾਣ ਨੂੰ ਤਰਜੀਹ ਦਿੱਤੀ। ਅੱਜ ਦੇ ਮੀਂਹ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਮੀਂਹ ਨਾਲ ਪਾਰਾ ਵੀ ਤਿੰਨ ਡਿਗਰੀ ਤਕ ਡਿੱਗ ਗਿਆ ਹੈ। ਚੰਡੀਗੜ੍ਹ ਵਿਚ ਮੌਨਸੂਨ ਦੋ ਦਿਨ ਦੇਰ ਨਾਲ ਪੁੱਜਿਆ ਹੈ। ਮੌਸਮ ਵਿਭਾਗ ਵਲੋਂ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।