ਭੋਲੇ ਬਾਬਾ ਦੇ ਸਤਿਸੰਗ ਦੌਰਾਨ ਵਾਪਰਿਆ ਹਾਦਸਾ,100 ਤੋਂ ਜ਼ਿਆਦਾ ਲੋਕਾਂ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਭੋਲੇ ਬਾਬਾ ਦੇ ਸਤਿਸੰਗ ਦੌਰਾਨ ਵਾਪਰਿਆ ਹਾਦਸਾ,100 ਤੋਂ ਜ਼ਿਆਦਾ ਲੋਕਾਂ ਦੀ ਮੌਤ


ਹਾਥਰਸ(ਯੂਪੀ), 2 ਜੁਲਾਈ, ਬੋਲੇ ਪੰਜਾਬ ਬਿਊਰੋ :


ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਊ ਕਸਬੇ ਦੇ ਫੁੱਲਰਾਈ ਪਿੰਡ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਭੋਲੇ ਬਾਬਾ ਦਾ ਸਤਿਸੰਗ ਚੱਲ ਰਿਹਾ ਸੀ। ਦੱਸਿਆ ਗਿਆ ਹੈ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਭੀੜ ਇੱਥੋਂ ਨਿਕਲਣ ਲੱਗੀ ਤਾਂ ਭਗਦੜ ਮੱਚ ਗਈ। ਇਸ ਭਗਦੜ ਵਿੱਚ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਕੁਚਲੇ ਗਏ। ਮੌਕੇ ‘ਤੇ ਰੌਲਾ ਪੈ ਗਿਆ।
ਹਾਦਸੇ ‘ਚ ਵੱਡੀ ਗਿਣਤੀ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਮੈਡੀਕਲ ਕਾਲਜ ਏਟਾਹ ਭੇਜਿਆ ਗਿਆ ਹੈ, ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜਿਨ੍ਹਾਂ ਦੀਆਂ ਲਾਸ਼ਾਂ ਏਟਾ ਮੈਡੀਕਲ ਕਾਲਜ ਪਹੁੰਚੀਆਂ। ਜਦਕਿ ਮ੍ਰਿਤਕਾਂ ਦੀ ਕੁੱਲ ਗਿਣਤੀ ਹੋਰ ਜ਼ਿਆਦਾ ਦੱਸੀ ਜਾ ਰਹੀ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਅਲੀਗੜ੍ਹ ਭੇਜ ਦਿੱਤਾ ਗਿਆ ਹੈ। ਸੀਐਮ ਯੋਗੀ ਨੇ ਵੀ ਹਾਦਸੇ ਦਾ ਨੋਟਿਸ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।