ਫਰਾਂਸ : ਯਾਤਰੀ ਜਹਾਜ਼ ਹਾਦਸਾਗ੍ਰਸਤ, ਤਿੰਨ ਲੋਕਾਂ ਦੀ ਮੌਤ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ

ਫਰਾਂਸ : ਯਾਤਰੀ ਜਹਾਜ਼ ਹਾਦਸਾਗ੍ਰਸਤ, ਤਿੰਨ ਲੋਕਾਂ ਦੀ ਮੌਤ


ਪੈਰਿਸ, 2 ਜੁਲਾਈ, ਬੋਲੇ ਪੰਜਾਬ ਬਿਊਰੋ :


ਫਰਾਂਸ ਵਿਚ ਯਾਤਰੀ ਜਹਾਜ਼ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ 3 ਜਣਿਆਂ ਦੀ ਜਾਨ ਚਲੀ ਗਈ। ਇਹ ਹਾਦਸਾ ਦੇਸ਼ ਦੇ ਸੀਨੇ-ਏਟ-ਮਾਰਨੇ ਖੇਤਰ ਦੇ ਇੱਕ ਛੋਟੇ ਜਿਹੇ ਕਮਿਊਨ ਕਾਲਜਿਏਨ ਦੇ ਨੇੜੇ ਏ4 ਹਾਈਵੇਅ ‘ਤੇ ਵਾਪਰਿਆ। ਕਾਲਜਿਅਨ ਪੈਰਿਸ ਤੋਂ ਲਗਭਗ 18 ਮੀਲ ਪੂਰਬ ਵੱਲ ਹੈ।
ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਪੁਰਸ਼ ਸਨ।ਜਾਣਕਾਰੀ ਅਨੁਸਾਰ, ਜਹਾਜ਼ ਵਿੱਚ ਦੋ ਹੋਰ ਯਾਤਰੀ ਸਨ। ਫਰਾਂਸ ਦੇ ਅਧਿਕਾਰੀ ਵਾਪਰੇ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਹਨ।
ਸਥਾਨਕ ਸਰਕਾਰੀ ਵਕੀਲ ਜੀਨ-ਬੈਪਟਿਸਟ ਬਲੇਡੀਅਰ ਨੇ ਫ੍ਰੈਂਚ ਅਖਬਾਰ ਲੇ ਪੈਰਿਸੀਅਨ ਨੂੰ ਦੱਸਿਆ ਕਿ ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਨੇ ਇੱਕ ਉੱਚ ਵੋਲਟੇਜ ਲਾਈਨ ਨੂੰ ਟੱਕਰ ਮਾਰ ਦਿੱਤੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।