ਪੰਜਾਬ ਪੁਲਸ ਦੇ ਨਾਕੇ ‘ਤੇ ਐੱਸਐੱਚਓ. ਨੇ ਏਐੱਸਆਈ ਕੁੱਟਿਆ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਸ ਦੇ ਨਾਕੇ ‘ਤੇ ਐੱਸਐੱਚਓ. ਨੇ ਏਐੱਸਆਈ ਕੁੱਟਿਆ


ਨਰੋਟ ਜੈਮਲ ਸਿੰਘ, 2 ਜੁਲਾਈ, ਬੋਲੇ ਪੰਜਾਬ ਬਿਊਰੋ :


ਪੰਜਾਬ ਪੁਲਸ ਦੇ ਨਰੋਟ ਥਾਣੇ ਹੇਠ ਆਉਂਦੇ ਕੋਹਲੀਆਂ ਨਾਕੇ ‘ਤੇ ਐੱਸ. ਐੱਚ. ਓ. ਵਲੋਂ ਆਪਣੇ ਹੇਠ ਕੰਮ ਕਰ ਰਹੇ ਇਕ ਏ. ਐੱਸ. ਆਈ ਨਾਲ ਬੀਤੀ ਰਾਤ ਕੁੱਟਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਜਿਸ ਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਦ ਪੀੜਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਤ ਸਮੇਂ ਉਹ ਕੋਹਲੀਆਂ ਨਾਕੇ ‘ਤੇ ਡਿਊਟੀ ਦੇ ਰਿਹਾ ਸੀ ਅਤੇ ਉਥੇ ਤੈਨਾਤ ਮੁਲਾਜ਼ਮ ਇਕ ਦੂਜੇ ਨੂੰ ਰੈਸਟ ਦੇਣ ਲਈ ਕੁਝ ਸਮੇਂ ਬਾਅਦ ਇਕ ਘੰਟੇ ਦੀ ਰੈਸਟ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਨਰੋਟ ਜੈਮਲ ਸਿੰਘ ਦੇ ਐੱਸ.ਐੱਚ.ਓ ਨੇ ਨਾਕੇ ‘ਤੇ ਆ ਕੇ ਬਿਨਾਂ ਕੁਝ ਦੱਸੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਇਸ ਸਬੰਧੀ ਉਨ੍ਹਾਂ ਵਲੋਂ ਐੱਸ.ਐੱਚ.ਓ ਅਤੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲੈਣ ਹਾਜ਼ਰ ਕਰ ਦਿੱਤਾ ਗਿਆ ਹੈ। ਬਾਕੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *