ਦਿੱਲੀ ਦੇ ਰਿੰਗ ਰੋਡ ‘ਤੇ ਪਲਟੀ ਡੀਟੀਸੀ ਦੀ ਬੱਸ

ਚੰਡੀਗੜ੍ਹ ਨੈਸ਼ਨਲ ਪੰਜਾਬ

ਦਿੱਲੀ ਦੇ ਰਿੰਗ ਰੋਡ ‘ਤੇ ਪਲਟੀ ਡੀਟੀਸੀ ਦੀ ਬੱਸ


ਨਵੀਂ ਦਿੱਲੀ, 2 ਜੁਲਾਈ, ਬੋਲੇ ਪੰਜਾਬ ਬਿਊਰੋ :


ਕੀਰਤੀ ਨਗਰ ਇਲਾਕੇ ਦੇ ਰਿੰਗ ਰੋਡ ‘ਤੇ ਮੰਗਲਵਾਰ ਤੜਕੇ ਡੀਟੀਸੀ ਦੀ ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ‘ਚ ਬੱਸ ‘ਚ ਸਵਾਰ ਇਕ ਯਾਤਰੀ ਜ਼ਖਮੀ ਹੋ ਗਿਆ। ਪੁਲਸ ਨੇ ਬੱਸ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਤੜਕੇ 3.40 ਵਜੇ ਡੀਟੀਸੀ ਬੱਸ ਰੂਟ ਨੰਬਰ 763 ਦੀ ਬੱਸ ਆਈਐਸਬੀਟੀ ਤੋਂ ਉੱਤਮ ਨਗਰ ਵੱਲ ਜਾ ਰਹੀ ਸੀ। ਕੀਰਤੀ ਨਗਰ ਇਲਾਕੇ ‘ਚ ਰਿੰਗ ਰੋਡ ‘ਤੇ ਡਿਵਾਈਡਰ ਨਾਲ ਟਕਰਾ ਕੇ ਬੱਸ ਪਲਟ ਗਈ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਸਾਰੇ ਯਾਤਰੀ ਬੱਸ ‘ਚੋਂ ਬਾਹਰ ਨਿਕਲ ਚੁੱਕੇ ਸਨ।ਪੁਲਸ ਮੁਤਾਬਕ ਇਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੇ ਸਮੇਂ ਬੱਸ ਵਿੱਚ ਕਰੀਬ 15 ਯਾਤਰੀ ਸਵਾਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।