ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ, ਅਕਾਲੀ ਦਲ ਦੀ ਉਮੀਦਵਾਰ ਆਪ ‘ਚ ਹੋਈ ਸ਼ਾਮਲ
ਜਲੰਧਰ, 2 ਜੁਲਾਈ, ਬੋਲੇ ਪੰਜਾਬ ਬਿਊਰੋ :
ਜਲੰਧਰ ਜ਼ਿਮਨੀ ਚੋਣ ‘ਚ ਵੋਟਿੰਗ ਤੋਂ ਪਹਿਲਾਂ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ। ਇੱਥੋਂ ਅਕਾਲੀ ਦਲ ਦੀ ਉਮੀਦਵਾਰ ਅਚਾਨਕ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਈ। ਉਨ੍ਹਾਂ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਬਾਅਦ ਲਿਆ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਦਾ ਜਲੰਧਰ ਸਥਿਤ ਘਰ ‘ਤੇ ਪਾਰਟੀ ‘ਚ ਆਉਣ ‘ਤੇ ਸਵਾਗਤ ਕੀਤਾ।
ਸੁਰਜੀਤ ਕੌਰ ਨੂੰ ਜੁਆਇਨ ਕਰਵਾਉਣ ਤੋਂ ਬਾਅਦ ਸੀ.ਐਮ ਮਾਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਸਰਕਾਰ ਵਿੱਚ ਚੰਗੀ ਜ਼ਿੰਮੇਵਾਰੀ ਦੇਣਗੇ।
ਦੱਸਣਯੋਗ ਹੈ ਕਿ ਸੁਰਜੀਤ ਕੌਰ ਨੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਨਾਮਜ਼ਦਗੀ ਵੀ ਦਾਖਲ ਕੀਤੀ ਹੋਈ ਹੈ। ਜਲੰਧਰ ਸੀਟ ਲਈ 10 ਸਤੰਬਰ ਨੂੰ ਵੋਟਾਂ ਪੈਣੀਆਂ ਹਨ।