ਕਵਿਤਾ ………..ਮਾੜੀ ਕਿਸਮਤ

ਸਾਹਿਤ ਚੰਡੀਗੜ੍ਹ ਪੰਜਾਬ

ਕਵਿਤਾ ………..ਮਾੜੀ ਕਿਸਮਤ

ਮਾੜੀ ਕਿਸਮਤ


ਬੱਸ, ਐਂਵੇ ਖਹਿਣਾ
ਝਿੜਕਾਂ ਦਾ ਪੈਣਾ
ਸਭ ਕੁਝ ਸਹਿਣਾ
ਪਛਤਾਵਾ ਹੀ ਰਹਿਣਾ
ਹਥਿਆਰ ਸੁੱਟ ਦੇਣਾ
ਮੇਰਾ ਰੁੱਸ ਕੇ ਬਹਿਣਾ
ਚੁੱਪ ਹੀ ਰਹਿਣਾ
ਕੁਝ ਨਾ ਕਹਿਣਾ
ਮੇਰਾ ਟੇਢੀ ਅੱਖ ਤੱਕਣਾ
ਉਹਨੇ ਧਿਆਨ ਨਾ ਰੱਖਣਾ
ਮੇਰਾ ਪਾਸਾ ਹੋਰ ਵੱਟਣਾ
ਉਹਦਾ ਆਪੇ ‘ਚ ਹੱਸਣਾ
ਫਿਰ ਸੋਚਾਂ ਵਿਚ ਘਿਰਨਾ
ਖਿਆਲਾਂ ਦਾ ਭਿੜਨਾ
ਨਾ ਸੋਚਾਂ ਦਾ ਮਿਲਨਾ
ਯੱਭ ਨਵਾਂ ਨਿੱਤ ਛਿੜਨਾ
ਮੇਰੀ ਕਿਸਮਤ ਹੀ ਮਾੜੀ
ਮੈਂ ਕਿਥੇ ਲਿਆ ਵਾੜੀ
ਪਤੈ ਗੱਲ, “ਮਾਵੀ” ਨੂੰ ਸਾਰੀ
ਉਹੀ ਦਿਵਾਊ, ਮੈਨੂੰ ਸਰਦਾਰੀ
————————————-
ਗੁਰਦਰਸ਼ਨ ਸਿੰਘ ਮਾਵੀ
ਫੋਨ :– 98148 51298

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।