ਹਿੰਦੂਤਵ ਹੁਕਮਰਾਨਾਂ ਵਲੋਂ ਆਈ.ਪੀ.ਸੀ ਦੀਆਂ ਧਰਾਵਾਂ ਨੂੰ ਬਦਲਕੇ ਭਾਰਤੀ ਨਿਆਯਾ ਸਨਹਿਤਾ ਅਧੀਨ ਨਵੀਆ ਧਰਾਵਾਂ ਲਾਗੂ ਕਰਨਾ ਮੁਲਕ ਦੇ ਹਿੱਤ ਵਿਚ ਨਹੀਂ : ਮਾਨ

ਚੰਡੀਗੜ੍ਹ ਨੈਸ਼ਨਲ ਪੰਜਾਬ

ਹਿੰਦੂਤਵ ਹੁਕਮਰਾਨਾਂ ਵਲੋਂ ਆਈ.ਪੀ.ਸੀ ਦੀਆਂ ਧਰਾਵਾਂ ਨੂੰ ਬਦਲਕੇ ਭਾਰਤੀ ਨਿਆਯਾ ਸਨਹਿਤਾ ਅਧੀਨ ਨਵੀਆ ਧਰਾਵਾਂ ਲਾਗੂ ਕਰਨਾ ਮੁਲਕ ਦੇ ਹਿੱਤ ਵਿਚ ਨਹੀਂ : ਮਾਨ

ਨਵੀਂ ਦਿੱਲੀ, 1 ਜੁਲਾਈ,ਬੋਲੇ ਪੰਜਾਬ ਬਿਊਰੋ :

“ਭਾਰਤੀ ਵਿਧਾਨ ਅਧੀਨ ਲੰਮੇ ਸਮੇ ਤੋ ਆਈ.ਪੀ.ਸੀ ਦੀਆਂ ਚੱਲਦੀਆ ਆ ਰਹੀਆ ਕਾਨੂੰਨੀ ਧਰਾਵਾਂ ਨੂੰ ਬਦਲਕੇ ਹਿੰਦੂਤਵ ਹੁਕਮਰਾਨਾਂ ਵੱਲੋਂ ਕੱਟੜਵਾਦੀ ਹਿੰਦੂਤਵ ਸੋਚ ਨੂੰ ਲਾਗੂ ਕਰਨ ਹਿੱਤ ਜੋ ਬੀ.ਐਨ.ਐਸ. ਭਾਰਤੀ ਨਿਆਯਾ ਸਨਹਿਤਾ ਦੇ ਨਾਮ ਤੇ ਇਥੋ ਦੇ ਨਿਵਾਸੀਆ ਉਤੇ ਨਵੇ ਕਾਨੂੰਨ ਠੋਸੇ ਜਾ ਰਹੇ ਹਨ, ਇਸਦੀ ਸਾਨੂੰ ਸਮਝ ਨਹੀ ਆਉਦੀ ਕਿ ਹੁਕਮਰਾਨ ਅਜਿਹਾ ਤਾਨਾਸਾਹੀ ਵਰਤਾਰਾ ਜਮਹੂਰੀਅਤ ਪਸ਼ੰਦ ਮੁਲਕ ਵਿਚ ਕਿਸ ਮਕਸਦ ਦੀ ਪ੍ਰਾਪਤੀ ਲਈ ਕਰ ਰਹੇ ਹਨ ? ਜਦੋਕਿ ਮੁਸਲਿਮ ਧਰਮ ਜਾਂ ਬੁੱਧ ਧਰਮ ਨਾਲ ਸੰਬੰਧਤ ਲਿਪੀ, ਸ਼ਬਦਾਵਲੀ ਦੀ ਵੀ ਲੋਕਾਂ ਨੂੰ ਇਸ ਲਈ ਸਮਝ ਨਹੀ ਆ ਰਹੀ ਕਿਉਂਕਿ ਇਹ ਕਠਿਨ ਭਾਸਾਵਾਂ ਹਨ, ਜਦੋਕਿ ਸਿੱਖ ਧਰਮ ਦੀ ਸ਼ਬਦਾਵਲੀ ਅਤੇ ਲਿਪੀ ਐਨੀ ਸਰਲ ਹੈ ਕਿ ਸਭ ਨੂੰ ਸਮਝ ਵੀ ਆਉਣ ਵਾਲੀ ਹੈ ਅਤੇ ਸਰਬੱਤ ਦੇ ਭਲੇ ਦੇ ਮਿਸਨ ਨੂੰ ਮੁੱਖ ਰੱਖਕੇ ਚੱਲਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੀ ਮੋਦੀ ਹਕੂਮਤ ਵੱਲੋ ਲੰਮੇ ਸਮੇ ਤੋ ਕਾਨੂੰਨੀ ਖੇਤਰ ਵਿਚ ਚੱਲਦੀਆ ਆ ਰਹੀਆ ਆਈ.ਪੀ.ਸੀ ਦੀਆਂ ਧਰਾਵਾਂ ਨੂੰ ਖਤਮ ਕਰਨ ਦੀ ਨੀਅਤ ਨਾਲ ਆਪਣੇ ਬੀ.ਐਨ.ਐਸ. ਕੱਟੜਵਾਦੀ ਸ਼ਬਦਾਵਲੀ ਦੇ ਕਾਨੂੰਨਾਂ ਅਧੀਨ ਨਵੇ ਲਾਗੂ ਕੀਤੇ ਜਾ ਰਹੇ ਅਮਲਾਂ ਨੂੰ ਅਤਿ ਦੁੱਖਦਾਇਕ ਅਤੇ ਇਥੋ ਦੀ ਜਮਹੂਰੀਅਤ ਅਤੇ ਇਨਸਾਫ ਨੂੰ ਦਾਗੀ ਕਰਨ ਵਾਲੀਆ ਕਾਰਵਾਈਆ ਕਰਾਰ ਦਿੰਦੇ ਹੋਏ ਤੇ ਇਨ੍ਹਾਂ ਅਮਲਾਂ ਨੂੰ ਦਿਸ਼ਾਹੀਣ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਹੁਣ ਮੋਦੀ ਹਕੂਮਤ ਆਪਣੇ ਹਿੰਦੂ ਗ੍ਰੰਥਾਂ ਦੀ ਕਠਿਨ ਸ਼ਬਦਾਵਲੀ ਅਧੀਨ ਅਮਲ ਕਰ ਰਹੇ ਹਨ ਅਤੇ ਹਿੰਦੂਤਵ ਰਾਜ ਕਾਇਮ ਕਰਨਾ ਚਾਹੁੰਦੇ ਹਨ, ਹੁਣ ਇਥੋ ਦੇ ਨਿਵਾਸੀ ਬਨਾਰਸ ਜਾਂ ਵਾਰਨਾਸੀ ਜਾ ਕੇ ਪੰਡਿਤਾਂ ਕੋਲੋ ਪੁੱਛਿਆ ਕਰਨਗੇ ਕਿ ਇਹ ਫਲਾਣੀ ਧਾਰਾ ਕੀ ਕਹਿੰਦੀ ਹੈ? ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਹਿੰਦੂਤਵ ਰਾਸਟਰ ਕਾਇਮ ਕਰਨ ਲਈ ਹੁਕਮਰਾਨ ਇਥੋ ਦੇ ਲੰਮੇ ਸਮੇ ਤੋ ਚੱਲਦੇ ਆ ਰਹੇ ਕਾਨੂੰਨੀ ਅਮਲ ਨੂੰ ਤਾਂ ਖਤਮ ਕਰਨਾ ਲੋੜਦੇ ਹਨ, ਲੇਕਿਨ ਅਜੇ ਤੱਕ ਇਨ੍ਹਾਂ ਤੋਂ ਆਪਣੀ ਸਭ ਤੋ ਵੱਧ ਪਵਿੱਤਰ ਕਹਾਉਣ ਵਾਲੀ ਗੰਗਾਨਦੀ ਜਿਸ ਵਿਚ ਪੂਰੇ ਮੁਲਕ ਦਾ ਮਲਮੂਤਰ ਅਤੇ ਇੰਡਸਟਰੀ ਦਾ ਗੰਦ ਸੁੱਟਿਆ ਜਾ ਰਿਹਾ ਹੈ, ਉਸ ਨੂੰ ਤਾਂ ਆਪਣੇ ਧਰਮ ਦੀਆਂ ਲੀਹਾਂ ਤੇ ਨਿਯਮਾਂ ਅਨੁਸਾਰ ਸਾਫ਼ ਨਹੀ ਕਰਵਾ ਸਕੇ ਅਤੇ ਇਥੇ ਹਿੰਦੂਤਵ ਰਾਜ ਕਾਇਮ ਕਰਨ ਲਈ ਅਨੇਕਾ ਧਰਮਾਂ, ਕੌਮਾਂ, ਕਬੀਲਿਆ ਅਤੇ ਵਰਗਾਂ ਦੇ ਵੱਸਣ ਵਾਲੇ ਸਟੇਟ ਵਿਚ ਜ਼ਬਰੀ ਹਿੰਦੂ ਸਟੇਟ ਕਾਇਮ ਕਰਨ ਦੇ ਮਨੁੱਖਤਾ ਵਿਰੋਧੀ ਅਮਲ ਕਰ ਰਹੇ ਹਨ । ਜਿਸ ਨਾਲ ਇਥੋ ਦੀ ਜਮਹੂਰੀਅਤ ਅਤੇ ਅਮਨ ਚੈਨ ਨੂੰ ਕਤਈ ਕਾਇਮ ਨਹੀ ਰੱਖ ਸਕਣਗੇ । ਬਲਕਿ ਪਹਿਲੇ ਨਾਲੋ ਵੀ ਵਧੇਰੇ ਉਪੱਦਰ ਫੈਲਣ ਅਤੇ ਕੁਰੀਤੀਆ ਜਨਮ ਲੈਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਜੋ ਜ਼ਬਰੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਇਸ ਨਾਲ ਮਾਹੌਲ ਅਣਸੁਖਾਵਾਂ ਤੇ ਬੇਚੈਨੀ ਵਾਲਾ ਹੋਵੇਗਾ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋਣਗੇ ।

Leave a Reply

Your email address will not be published. Required fields are marked *