ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਲੰਗਰ ਲਗਾਇਆ

ਚੰਡੀਗੜ੍ਹ ਪੰਜਾਬ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਲੰਗਰ ਲਗਾਇਆ

ਮੋਹਾਲੀ 1 ਜੁਲਾਈ ,ਬੋਲੇ ਪੰਜਾਬ ਬਿਊਰੋ :
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਐਸ ਪੀ ਓਝਾ ਨੇ ਅੱਜ ਆਪਣੀ ਪ੍ਰਧਾਨਗੀ ਦੀ ਸਰੂਆਤ ਦੇ ਪਹਿਲੇ ਦਿਨ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਚਾਹ,ਮੱਠੀਆਂ ਤੇ ਬਿਸਕੁੱਟ ਦਾ ਲੰਗਰ ਲਗਾ ਕੇ ਕੀਤੀ।ਲੰਗਰ ਦੀ ਸੇਵਾ ਭਾਜਪਾ ਆਗੂ ਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਮੈਂਬਰ ਹਰਦੇਵ ਸਿੰਘ ਉੱਭਾ ਵੱਲੋ ਕੀਤੀ ਗਈ।ਇਸ ਮੋਕੇ ਤੇ ਹਾਜਰ ਸੰਗਤ ਨੂੰ ਸੰਬੋਧਿਤ ਕਰਦਿਆਂ ਕਲੱਬ ਦੇ ਪ੍ਰਧਾਨ ਐਸ ਪੀ ਓਝਾ ਨੇ ਕਿਹਾ ਕਿ ਕਲੱਬ ਦੇ ਮੈਬਰਾਂ ਨੇ ਉਹਨਾ ਨੂੰ ਜੋ ਜਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਕਲੱਬ ਨੂੰ ਨਵੀਆ ਬੁਲੰਦੀਆ ਤੇ ਲੈਕੇ ਜਾਣਗੇ।ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਐਸ ਪੀ ਓਝਾ ਤੇ ਉਹਨਾ ਦੀ ਪਤਨੀ ਕਲੱਬ ਮੈਬਰ ਦੀਪਤੀ ਓਝਾ ਨੂੰ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ।ਹਰਦੇਵ ਸਿੰਘ ਉੱਭਾ ਨੇ ਪਹੁੰਚੇ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਕਲੱਬ ਦੇ ਮੈਂਬਰ ਡੀਐਸ ਵਿਰਕ, ਦੀਪਤੀ ਓਝਾ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਸ਼ਰਮਾ, ਭਾਜਪਾ ਆਗੂ ਗੁਲਸ਼ਨ ਸੂਦ,ਸੁਰਿੰਦਰ ਕੱਕੜ,ਜੋਗਿੰਦਰ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਕਟਰ ਨਿਵਾਸੀ ਤੇ ਵੇਵ ਇਸਟੇਟ ਦੇ ਕਰਮਚਾਰੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।