ਲੋਕ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਅੱਜ ਹੋਵੇਗਾ ਪ੍ਰਸਾਰਿਤ
ਨਵੀਂ ਦਿੱਲੀ, 30 ਜੂਨ,ਬੋਲੇ ਪੰਜਾਬ ਬਿਊਰੋ :
ਲੋਕ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਅੱਜ ਐਤਵਾਰ ਨੂੰ ਹੋਵੇਗਾ। ਭਾਜਪਾ ਆਗੂ ਵੱਖ-ਵੱਖ ਥਾਵਾਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਸੁਣਨਗੇ। ਭਾਰਤੀ ਜਨਤਾ ਪਾਰਟੀ ਨੇ ਇਸ ਸਬੰਧੀ ਇੱਕ ਸੂਚੀ ਵੀ ਜਾਰੀ ਕੀਤੀ ਹੈ।
ਸੂਚੀ ਅਨੁਸਾਰ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ, ਵਰਿੰਦਰ ਸਚਦੇਵਾ, ਬੰਸੂਰੀ ਸਵਰਾਜ ਕਰਨਾਟਕ ਸੰਘ ਆਡੀਟੋਰੀਅਮ ਵਿੱਚ ਮਨ ਕੀ ਬਾਤ ਸੁਣਨਗੇ। ਦੁਸ਼ਯੰਤ ਕੁਮਾਰ ਗੌਤਮ ਗ੍ਰੇਟਰ ਕੈਲਾਸ਼ ਵਿੱਚ ਮਨ ਕੀ ਬਾਤ, ਰਾਧਾ ਮੋਹਨ ਦਾਸ ਅਗਰਵਾਲ ਕੋਟਲਾ ਵਿੱਚ ਆਰੀਆ ਸਮਾਜ ਮੰਦਰ, ਬੀਕੇ ਦੱਤ ਕਲੋਨੀ ਵਿੱਚ ਰਾਧਾ ਮੋਹਨ ਸਿੰਘ, ਦੀਨਦਿਆਲ ਉਪਾਧਿਆਏ ਮਾਰਗ ਉੱਤੇ ਮਾਲਵੀਆ ਭਵਨ ਵਿੱਚ ਪਵਨ ਰਾਣਾ ਸੁਣਨਗੇ।