ਟੈਕਸੀ ਓਪਰੇਟਰਾਂ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦੀ ਅਪੀਲ, ਚੰਡੀਗੜ੍ਹ ‘ਚ ਇੱਕੱਠ ਸੱਦਿਆ
ਚੰਡੀਗੜ੍ਹ, 30 ਜੂਨ, ਬੋਲੇ ਪੰਜਾਬ ਬਿਊਰੋ :
ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵਲੋਂ ਬੀਤੇ ਕੱਲ੍ਹ ਸਾਰੇ ਟੈਕਸੀ ਓਪਰੇਟਰਾਂ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦੀ ਅਪੀਲ ਕੀਤੀ ਗਈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੇ ਡਰਾਈਵਰ ਭਰਾਵਾਂ ‘ਤੇ ਹੁੰਦੇ ਅਤਿਆਚਾਰ ਖਿਲਾਫ ਵਿਸ਼ੇਸ਼ ਇਕੱਤਰਤਾ ਰੈਲੀ ਗਰਾਊਂਡ ਚੰਡੀਗੜ੍ਹ ਸੈਕਟਰ 25 ਵਿਖੇ ਮਿਤੀ 8-ਜੁਲਾਈ- 2024 ਨੂੰ ਕੀਤੀ ਜਾਵੇਗੀ।ਸਾਰੇ ਟੈਕਸੀ ਡਰਾਈਵਰ ਇਸ ‘ਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ।
ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵਲੋਂ ਹਰਿਆਣਾ, ਦਿੱਲੀ, ਚੰਡੀਗੜ੍ਹ ਦੇ ਟੈਕਸੀ ਮਾਲਕਾਂ ਅਤੇ ਚਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ।ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਡਰਾਈਵਰ ਭਰਾਵਾਂ ਦੀ ਲਗਾਤਾਰ ਹੋ ਰਹੀ ਕੁੱਟ ਮਾਰ ਨੂੰ ਲੈਕੇ ਇੱਕ ਇਕੱਠ ਮਿਤੀ 8 ਜੁਲਾਈ ਦਿਨ ਸੋਮਵਾਰ ਨੂੰ ਰੱਖਿਆ ਜਾ ਰਿਹਾ ਹੈ।ਕਿਹਾ ਗਿਆ ਕਿ ਹਿਮਾਚਲ ਪ੍ਰਦੇਸ਼ ਸੂਬੇ ਵਿੱਚ ਡਬਲ ਟੈਕਸ ਟੋਲ, ਗ੍ਰੀਨ ਟੈਕਸ ਪਾਰਕਿੰਗ ਇਥੋਂ ਤੱਕ ਜਦੋਂ ਸਵਾਰੀ ਹੋਟਲ ਢਾਬੇ ‘ਤੇ ਰੁਕਦੀ ਹੈ ਤਾਂ ਇਹਨਾਂ ਦਾ ਰੋਜ਼ਗਾਰ ਚੱਲ ਰਿਹਾ।ਕਿਹਾ ਗਿਆ ਕਿ ਜੇ ਕੋਈ ਡਰਾਈਵਰ ਗਲਤੀ ਕਰਦਾਂ ਹੈ ਤਾਂ ਬੈਠ ਕੇ ਗੱਲਬਾਤ ਹੋ ਸਕਦੀ ਹੈ ਇਹ ਨਹੀਂ ਵੀ ਕੁੱਟ ਕੁੱਟ ਮਾਰ ਦਿਉ ਇਹ ਸਾਰੇ ਕੁੱਝ ਦੇਖਦੇ ਹੋਏ ਯੂਨੀਅਨ ਇਕੱਠ ਰੱਖਣ ਜਾ ਰਹੀ ਹੈ। ਇੱਕਠ ਵਿੱਚ ਡਰਾਈਵਰਾਂ ਦੀ ਜੋ ਸਰਬ ਸੰਮਤੀ ਹੋਵੇਗੀ ਯੂਨੀਅਨ ਉਸ ‘ਤੇ ਫੁੱਲ ਚੜਾਵੇਗੀ ਜੇ ਕਾਫ਼ਲਾ ਹਿਮਾਚਲ ਪ੍ਰਦੇਸ਼ ‘ਚ ਵੀ ਲੈਕੇ ਜਾਣਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹੱਟੇਗੀ।