ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਵਿੱਚ 6 ਜੁਲਾਈ ਦੇ ਜਲੰਧਰ ਝੰਡਾ ਮਾਰਚ ਸਬੰਧੀ ਉਲੀਕਿਆ ਪ੍ਰੋਗਰਾਮ
ਚੰਡੀਗੜ੍ਹ, 29 ਜੂਨ ,ਬੋਲੇ ਪੰਜਾਬ ਬਿਊਰੋ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) 1406-22 ਬੀ ਚੰਡੀਗੜ੍ਹ ਦੀ ਇੱਕ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੇ ਕੀਤੇ ਸੰਘਰਸ਼ਾ ਦਾ ਰਿਵਿਊ ਕੀਤਾ ਗਿਆ, ਜਿਸ ਵਿੱਚ ਸਾਂਝੇ ਫਰੰਟ ਵੱਲੋਂ ਉਲੀਕੇ ਗਏ ਸੰਘਰਸ਼ ਦੇ ਤਹਿਤ ਵੱਖ ਵੱਖ ਸਥਾਨਾਂ ਤੇ ਰੋਸ ਪ੍ਰਦ੍ਰਸ਼ਨ ਕੀਤੇ ਗਏ ਅਤੇ ਇਹਨਾਂ ਪ੍ਰਦਰਸ਼ਨਾਂ ਵਿੱਚ ਪ.ਸ.ਸ.ਫ. ਵੱਲੋਂ ਕੀਤੀ ਸ਼ਮੂਲੀਅਤ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਵੱਖ-ਵੱਖ ਵਿਭਾਗੀ ਜੱਥੇਬੰਦੀਆਂ ਵੱਲੋਂ ਚੱਲ ਰਹੇ ਸੰਘਰਸ਼ਾ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਜੱਥੇਬੰਦਕ ਅਵਸਥਾ ਨੂੰ ਮਜਬੂਤ ਬਣਾਉਣ ਸਬੰਧੀ ਵੀ ਪ੍ਰੋਗਰਾਮ ਉਲੀਕਿਆ ਗਿਆ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀਂ ਦੀ ਹੋ ਰਹੀ ਜਿਮਨੀ ਚੋਣ ਸਬੰਧੀ ਸਾਂਝੇ ਫਰੰਟ ਵੱਲੋਂ ਮਿਤੀ 6 ਜੁਲਾਈ ਨੂੰ ਹਲਕੇ ਅੰਦਰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਸ਼ਮੂਲੀਅਤ ਦਾ ਪ੍ਰੋਗਰਾਮ ਵੀ ਬਣਾਇਆ ਗਿਆ। ਝੰਡਾ ਮਾਰਚ ਵਿੱਚ ਮੋਟਰਸਾਈਕਲ ਅਤੇ ਗੱਡੀਆਂ ਸਹਿਤ ਮੁਲਾਜ਼ਮਾਂ ਦੀ ਸ਼ਮੂਲੀਅਤ ਸਬੰਧੀ ਵੀ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਕਲੰਡਰਾਂ ਅਤੇ ਹੋਰ ਰਹਿੰਦੇ ਫੰਡ ਜਲਦ ਤੋਂ ਜਲਦ ਜਮਾਂ ਕਰਵਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਇੰਦਰਜੀਤ ਵਿਰਦੀ, ਨਿਰਮੋਲਕ ਸਿੰਘ, ਕਿਸ਼ੋਰ ਚੰਦ ਗਾਜ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਰੰਗੀਲਪੁਰ, ਬੋਬਿੰਦਰ ਸਿੰਘ, ਸਵਿੰਦਰ ਭੱਟੀ, ਰਾਣੋ ਖੇੜੀ ਗਿੱਲਾਂ, ਦਰਸ਼ਣ ਚੀਮਾ, ਕੁਲਦੀਪ ਵਾਲੀਆ, ਸੁਭਾਸ਼ ਚੰਦਰ, ਮੋਹਣ ਸਿੰਘ ਪੂਨੀਆ, ਤਰਸੇਮ ਮਾਧੋਪੁਰੀ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਮਲਕੀਤ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਪ੍ਰੇਮ ਸਿੰਘ, ਵੀਰਇੰਦਰਜੀਤ ਪੁਰੀ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਬਿੱਟੂ, ਜਸਵਿੰਦਰ ਪਾਲ ਕਾਂਗੜ, ਸਰਬਜੀਤ ਸਿੰਘ ਪੱਟੀ, ਗੁਰਬਿੰਦਰ ਖਮਾਣੋ, ਬਲਵਿੰਦਰ ਭੁੱਟੋ, ਮਨੋਹਰ ਲਾਲ ਸ਼ਰਮਾ, ਪ੍ਰੇਮ ਕੁਮਾਰ, ਬਿਮਲਾ ਦੇਵੀ, ਜਗਦੀਪ ਸਿੰਘ ਮਾਂਗਟ, ਪੁਸ਼ਪਿੰਦਰ ਪਿੰਕੀ ਆਦਿ ਆਗੂ ਵੀ ਹਾਜਰ ਸਨ।