NTA ਵਲੋਂ UGC-NET ਲਈ ਨਵੀਆਂ ਤਰੀਕਾਂ ਦੀ ਘੋਸ਼ਣਾ
ਨਵੀਂ ਦਿੱਲੀ, 29 ਜੂਨ, ਬੋਲੇ ਪੰਜਾਬ ਬਿਊਰੋ :
ਨੈਸ਼ਨਲ ਟੈਸਟ ਏਜੰਸੀ ਨੇ ਵੱਖ-ਵੱਖ ਪ੍ਰੀਖਿਆਵਾਂ ਲਈ ਨਵੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ NTA ਨੇ ਤਿੰਨ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ, ਜਿਸ ‘ਚ CSIR-NET, UGC-NET ਅਤੇ NCET ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। UGC NET ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਦੇ ਵਿਚਕਾਰ ਹੋਵੇਗੀ।
ਜਦੋਂ ਕਿ CSIR-NET ਦੀ ਪ੍ਰੀਖਿਆ 25 ਜੁਲਾਈ ਤੋਂ 27 ਜੁਲਾਈ ਦਰਮਿਆਨ ਹੋਵੇਗੀ। ਪੇਪਰ ਲੀਕ ਹੋਣ ਕਾਰਨ ਨੈਸ਼ਨਲ ਟੈਸਟਿੰਗ ਏਜੰਸੀ ਨੇ ਨੈੱਟ ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਵਾਰ ਯੂਜੀਸੀ ਨੈੱਟ ਪ੍ਰੀਖਿਆ ਕੰਪਿਊਟਰ ਆਧਾਰਿਤ ਪ੍ਰੀਖਿਆ ਦੇ ਤੌਰ ‘ਤੇ ਲਈ ਜਾਵੇਗੀ। ਪਹਿਲਾਂ ਇਹ ਪ੍ਰੀਖਿਆ ਪੈੱਨ ਅਤੇ ਪੇਪਰ ਆਧਾਰਿਤ ਹੁੰਦੀ ਸੀ। ਇਸ ਦੇ ਨਾਲ ਹੀ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜਾਰੀ ਬਿਆਨ ਮੁਤਾਬਕ NCET ਦੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ। ਇਹ ਵੀ ਕੰਪਿਊਟਰ ਬੇਸਡ ਟੈਸਟ ਹੋਵੇਗਾ।