ਸੀਬੀਆਈ ਵੱਲੋਂ ਨੀਟ ਪ੍ਰੀਖਿਆ ਪੱਤਰ ਲੀਕ ਮਾਮਲੇ ‘ਚ ਤਿੰਨ ਕਾਬੂ
ਪਟਨਾ, 28 ਜੂਨ ,ਬੋਲੇ ਪੰਜਾਬ ਬਿਊਰੋ :
ਸੀਬੀਆਈ ਨੇ ਨੀਟ ਪ੍ਰੀਖਿਆ ਪੱਤਰ ਲੀਕ ਹੋਣ ਦੇ ਮਾਮਲੇ ਵਿਚ ਅੱਜ ਝਾਰਖੰਡ ਦੇ ਹਜ਼ਾਰੀ ਬਾਗ ਤੋਂ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਓਏਸਿਸ ਸਕੂਲ ਦਾ ਪ੍ਰਿੰਸੀਪਲ ਅਹਿਸਾਨ ਉਲ ਹੱਕ, ਵਾਈਸ ਪ੍ਰਿੰਸੀਪਲ ਇਮਤਿਆਜ਼ ਤੇ ਪੱਤਰਕਾਰ ਜਮਾਲੂਦੀਨ ਸ਼ਾਮਲ ਹੈ। ਸੀਬੀਆਈ ਇਨ੍ਹਾਂ ਨੂੰ ਬਿਹਾਰ ਲੈ ਕੇ ਆ ਰਹੀ ਹੈ। ਸੀਬੀਆਈ ਵੱਲੋਂ ਇਸ ਕੇਸ ਨਾਲ ਸਬੰਧਤ ਦੋ ਜਣਿਆਂ ਨੂੰ 27 ਜੂਨ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਇਸ ਸਕੂਲ ਦੇ ਪ੍ਰਬੰਧਕਾਂ ’ਤੇ ਕੋਰੀਅਰ ਜ਼ਰੀਏ ਆਏ ਪ੍ਰੀਖਿਆ ਪੱਤਰਾਂ ਦੇ ਪੈਕੇਟ ਨੂੰ ਬੈਂਕ ਲਿਜਾਣ ਦੀ ਥਾਂ ਉਕਤ ਸਕੂਲ ਵਿਚ ਖੋਲ੍ਹੇ ਜਾਣ ਦਾ ਸ਼ੱਕ ਹੈ।