ਦਿੱਲੀ ‘ਚ ਕਈ ਆਗੂਆਂ ਦੇ ਘਰ ਵੜਿਆ ਬਰਸਾਤ ਦਾ ਪਾਣੀ, ਦਰੱਖਤ ਟੁੱਟੇ, ਖੰਭੇ ਡਿੱਗੇ 4 ਲੋਕਾਂ ਦੀ ਮੌਤ
ਨਵੀਂ ਦਿੱਲੀ 29ਜੂਨ :
ਬਰਸਾਤ ਹੋਣ ਤੋਂ ਪਹਿਲਾਂ ਦਿੱਲੀ ਵਾਸੀ ਪਾਣੀ ਦੀ ਕਮੀ ਕਾਰਨ ਪਰੇਸ਼ਾਨ ਸਨ, ਤੇ ਹੁਣ ਸੜਕਾਂ ਤੇ ਘਰਾਂ ਚ ਵੜੇ ਪਾਣੀ ਨੇ ਦਿੱਲੀ ਵਾਸੀਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਬਹੁਤ ਸਮੇਂ ਦੇ ਵਿੱਚ ਹੋਈ ਬਹੁਤ ਜ਼ਿਆਦਾ ਬਰਸਾਤ ਕਾਰਨ ਦਿੱਲੀ ਦੀਆਂ ਸੜਕਾਂ ਤੇ ਪਾਣੀ ਭਰ ਗਿਆ ਹੈ। ਕਈ ਘਰਾਂ ਦੇ ਵਿੱਚ ਵੀ ਪਾਣੀ ਭਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਕਈ ਦਰੱਖਤ ਵੀ ਟੁੱਟ ਗਏ ਹਨ ਬਿਜਲੀ ਦੇ ਖੰਭੇ ਟੁੱਟਣ ਕਾਰਨ ਵੀ ਨੁਕਸਾਨ ਹੋਇਆ ਹੈ। ਇਸ ਭਾਰੀ ਮੀਂਹ ਕਾਰਨ ਰਾਜਧਾਨੀ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਜਿਸ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ। ਜਦਕਿ 70 ਤੋਂ ਵੱਧ ਜ਼ਖਮੀ ਹੋ ਗਏ। ਵੱਖ-ਵੱਖ ਘਟਨਾਵਾਂ ‘ਚ 70 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ।
ਇਸ ਦੇ ਨਾਲ ਹੀ ਲੁਟੀਅਨਜ਼ ਦਿੱਲੀ ਵਿੱਚ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਨਾਲ-ਨਾਲ ਫੌਜੀ ਅਧਿਕਾਰੀਆਂ, ਕੇਂਦਰੀ ਅਧਿਕਾਰੀਆਂ ਅਤੇ ਉਦਯੋਗਪਤੀਆਂ ਦੇ ਬੰਗਲੇ ਵੀ ਪਾਣੀ ਦੀ ਮਾਰ ਹੇਠ ਆ ਗਏ ਹਨ। ਕਈ ਘਰਾਂ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ। ਹਾਲਾਤ ਇਹ ਹਨ ਕਿ ਸਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੂੰ ਕਰਮਚਾਰੀਆਂ ਨੇ ਚੁੱਕ ਕੇ ਕਾਰ ‘ਚ ਬਿਠਾਇਆ ਅਤੇ ਫਿਰ ਉਹ ਸੰਸਦ ਪਹੁੰਚੇ। ਕਈ ਹੋਰ ਸੰਸਦ ਮੈਂਬਰਾਂ ਨਾਲ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ। ਕੁਝ ਦਿਨ ਪਹਿਲਾਂ ਪਾਣੀ ਲਈ ਹੜਤਾਲ ‘ਤੇ ਬੈਠੇ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦਾ ਘਰ ਵੀ ਮੀਂਹ ਅਤੇ ਸੀਵਰੇਜ ਦੇ ਪਾਣੀ ਨਾਲ ਭਰ ਗਿਆ ਸੀ।