ਸ਼ਰਾਬੀ ਔਰਤਾਂ ਵੱਲੋਂ ਹੁੱਲੜਬਾਜ਼ੀ
ਲੁਧਿਆਣਾ, 28 ਜੂਨ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਕੁਝ ਔਰਤਾਂ ਨੇ ਸ਼ਰਾਬ ਦੇ ਨਸ਼ੇ ‘ਚ ਹੰਗਾਮਾ ਕੀਤਾ ਹੈ।ਜਿਸ ਨਾਲ ਸਥਾਨਕ ਲੋਕ ਪ੍ਰੇਸ਼ਾਨ ਹੋਏ।ਔਰਤਾਂ ਨੇ ਰਾਹਗੀਰਾਂ ਨਾਲ ਦੁਰਵਿਵਹਾਰ ਵੀ ਕੀਤਾ ਹੈ। ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ਅਤੇ ਹੋਰ ਇਲਾਕਿਆਂ ਵਿਚ ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ ਅਤੇ ਇਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੇ ਦੱਸਿਆ ਕਿ ਔਰਤਾਂ ਨੇ ਆਸਪਾਸ ਦੇ ਹਾਤਿਆ ਤੋਂ ਬਾਹਰ ਨਿਕਲਣ ਤੋਂ ਬਾਅਦ ਹੰਗਾਮਾ ਕੀਤਾ। ਵੀਡੀਓ ਵਿੱਚ, ਇੱਕ ਔਰਤ ਨੂੰ ਇੱਕ ਰਾਹਗੀਰ ਨਾਲ ਦੁਰਵਿਹਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਘਟਨਾ ਨੂੰ ਲੈ ਕੇ ਸਥਾਨਕ ਨਿਵਾਸੀ ਗੁੱਸੇ ‘ਚ ਹਨ, ਹੁਣ ਅਹਿਜਾ ਆਮ ਦੇਖਣ ਨੂੰ ਮਿਲ ਰਿਹਾ ਹੈ। ਅੱਧੀ ਰਾਤ ਨੂੰ ਜਦੋਂ ਇਹ ਸੀਨ ਰਿਕਾਰਡ ਕੀਤਾ ਗਿਆ ਤਾਂ ਔਰਤਾਂ ਪੂਰੀ ਤਰ੍ਹਾਂ ਸ਼ਰਾਬੀ ਹਾਲਤ ‘ਚ ਨਜ਼ਰ ਆ ਰਹੀਆਂ ਸਨ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ, ਜਨਤਕ ਤੌਰ ‘ਤੇ ਸ਼ਰਾਬ ਪੀਣ ਵਿੱਚ ਵਾਧਾ ਹੋਇਆ ਹੈ। ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ । ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਅਨੈਤਿਕ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।