ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ
ਮੋਹਾਲੀ 28 ਜੂਨ ,ਬੋਲੇ ਪੰਜਾਬ ਬਿਊਰੋ :
ਟੀ.ਡੀ.ਆਈ ਸਿਟੀ, ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦਾ ਵਫਦ ਐੱਸ.ਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮਿਲਿਆ। ਵਫਦ ਦੇ ਆਗੂ ਰਾਜਵਿੰਦਰ ਸਿੰਘ ਸਰਾਓ ਨੇ ਐੱਸ.ਈ ਸੁਖਜੀਤ ਸਿੰਘ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਟੀ.ਡੀ.ਆਈ ਸਿਟੀ, ਸੈਕਟਰ 110-111 ਵਿੱਚ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਸਪਲਾਈ ਦੀ ਖਸਤਾ ਹਾਲਤ ਹੈ ਕਿਉੁਕਿ ਬਿਜਲੀ ਵਿਭਾਗ ਵੱਲੋਂ ਇੰਨ੍ਹਾ ਸੈਕਟਰਾਂ ਵਿੱਚ ਬਿਲਡਰ ਵੱਲੋਂ ਕੀਤੇ ਗਏ ਕੰਮਾਂ ਦਾ ਨਿਰੀਖਣ ਨਹੀ ਕੀਤਾ ਜਾਂਦਾ। ਜਿਸ ਕਾਰਨ ਇੰਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਨੂੰ ਬਿਜਲੀ ਸਬੰਧੀ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਲਟੇਜ਼ ਦੇ ਘਟਣ-ਵਧਣ ਕਾਰਨ ਲੋਕਾਂ ਦੇ ਵੱਖ-ਵੱਖ ਤਰ੍ਹਾ ਦੇ ਉਪਕਰਣ ਖਰਾਬ ਹੋ ਰਹੇ ਹਨ। ਵੱਖ-ਵੱਖ ਸਮੇਂ ਤੇ ਲੱਗਣ ਵਾਲੇ ਕੱਟਾਂ ਕਾਰਨ ਮਰੀਜਾਂ ਦੀ ਹਾਲਤ ਬਦਤਰ ਹੋ ਜਾਂਦੀ ਹੈ। ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਐਸੋਸ਼ੀਏਸ਼ਨ ਵੱਲੋਂ ਇਸ ਸਬੰਧੀ ਪਿਛਲੇ ਸਮੇਂ ਵਿੱਚ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਕਦੇ ਵੀ ਕਿਸੇ ਵੀ ਅਧਿਕਾਰੀ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ। ਆਗੂਆਂ ਨੇ ਐੱਸ.ਈ ਬਿਜਲੀ ਬੋਰਡ ਤੋਂ ਮੰਗ ਕੀਤੀ ਕਿ ਇੰਨ੍ਹਾਂ ਸੈਕਟਰਾਂ ਦੇ ਬਿਜਲੀ ਦੇ ਕੰਮ-ਕਾਰਾਂ ਦਾ ਬਿਜਲੀ ਵਿਭਾਗ ਵੱਲੋਂ ਨਿਰੀਖਣ ਕਾਰਵਾਇਆ ਜਾਵੇ ਅਤੇ ਖਾਮੀਆਂ ਪਾਏ ਜਾਣ ਤੇ ਬਿਲਡਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬਿਜਲੀ ਨਾਲ ਸਬੰਧਤ ਕੰਮਕਾਰਾਂ ਨੂੰ ਬਿਜਲੀ ਵਿਭਾਗ ਦੇ ਨਾਰਮ ਅਨੁਸਾਰ ਪੂਰਾ ਕਰਵਾਇਆ ਜਾਵੇ ਅਤੇ ਇੰਨ੍ਹਾਂ ਸੈਕਟਰਾਂ ਨੂੰ ਵਿਭਾਗ ਆਪਣੇ ਅੰਡਰ ਲਵੇ। ਐੱਸ.ਈ ਸੁਖਜੀਤ ਸਿੰਘ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦੀ ਟੀ.ਡੀ.ਆਈ ਬਿਲਡਰ ਦੇ ਸੀਨੀਅਰ ਔਾਫੀਸ਼ਲ ਨੂੰ ਬੁਲਾ ਕੇ ਮੀਟਿੰਗ ਕੀਤੀ ਜਾਵੇਗੀ ਅਤੇ ਇੰਨ੍ਹਾਂ ਸੈਕਟਰਾਂ ਦਾ ਵਿਭਾਗ ਵੱਲੋਂ ਸਰਵੇ ਕੀਤਾ ਜਾਵੇਗਾ। ਇਸ ਮੌਕੇ ਸਾਧੂ ਸਿੰਘ, ਸੰਦੀਪ ਸ਼ਰਮਾ, ਐਮ.ਐਲ ਸ਼ਰਮਾ, ਅਸ਼ੋਕ ਡੋਗਰਾ, ਅਮਰਜੀਤ ਸਿੰਘ ਸੇਖੋਂ, ਗੁਰਬਚਨ ਸਿੰਘ ਮੰਡੇਰ, ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ ਢਿਲੋਂ, ਮਨੋਹਰ ਸਿੰਘ ਤੋਂ ਇਲਾਵਾ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।