ਲੁਧਿਆਣਾ : ਮੀਂਹ ਦੇ ਪਾਣੀ ‘ਚ ਕਰੰਟ ਆਉਣ ਕਾਰਨ ਮਾਂ ਦੀ ਮੌਤ, ਪੁੱਤ ਸੀਰੀਅਸ, ਲੋਕਾਂ ਨੇ ਲਾਇਆ ਜਾਮ
ਲੁਧਿਆਣਾ, 27 ਜੂਨ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ‘ਚ ਬਰਸਾਤੀ ਪਾਣੀ ‘ਚ ਕਰੰਟ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ 10 ਸਾਲਾ ਬੱਚੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੀ ਹਰ ਕਰਤਾਰ ਕਲੋਨੀ ‘ਚ ਬਰਸਾਤੀ ਪਾਣੀ ਇਕ ਘਰ ‘ਚ ਦਾਖਲ ਹੋ ਗਿਆ, ਜਿਸ ਕਾਰਨ ਪਾਣੀ ‘ਚੋਂ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ 10 ਸਾਲ ਦੇ ਬੱਚੇ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਗੁੱਸੇ ਵਿੱਚ ਆਏ ਲੋਕਾਂ ਨੇ ਸਿੰਗਰ ਸਿਨੇਮਾ ਰੋਡ ’ਤੇ ਧਰਨਾ ਦਿੱਤਾ।
ਕੌਂਸਲਰ ਦੇ ਪੁੱਤਰ ਸਿਮਰਜੀਤ ਸਿੰਘ ਸਿੰਮੂ ਤੇ ਹੋਰਨਾਂ ਵੱਲੋਂ ਲਾਏ ਧਰਨੇ ਕਾਰਨ ਟਰੈਫਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਉਮਰ 36 ਸਾਲ ਹੈ, ਔਰਤ ਦਾ ਨਾਂ ਮੀਨੂੰ ਮਲਹੋਤਰਾ ਹੈ।