ਪੰਜਾਬ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਕਾਬੂ


ਅਬੋਹਰ, 27 ਜੂਨ, ਬੋਲੇ ਪੰਜਾਬ ਬਿਊਰੋ :
ਸਿਟੀ ਥਾਣਾ ਨੰ. 2 ਦੀ ਪੁਲਸ ਨੇ ਲੁੱਟ-ਖੋਹ ਦੇ ਦੋਸ਼ ‘ਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਮਨ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਗਲੀ ਨੰ: 6-7 ਠਾਕਰ ਅਬਾਦੀ ਨੇ ਦੱਸਿਆ ਕਿ 24 ਜੂਨ ਸ਼ਾਮ 7.30 ਵਜੇ ਦੇ ਕਰੀਬ ਉਹ ਆਪਣੇ ਬੱਚਿਆਂ ਲਈ ਸਮਾਨ ਲੈਣ ਘਰੋਂ ਬਾਜ਼ਾਰ ਜਾ ਰਿਹਾ ਸੀ।ਰੇਲਵੇ ਫਾਟਕ ਠੱਕਰ ਅਬਾਦੀ ਰੋਡ ‘ਤੇ 3 ਨੌਜਵਾਨਾਂ, ਜਿਨ੍ਹਾਂ ‘ਚੋਂ 2 ਨੇ ਮੂੰਹ ‘ਤੇ ਰੁਮਾਲ ਬੰਨ੍ਹੇ ਹੋਏ ਸਨ, ਨੇ ਉਸ ਕੋਲੋਂ ਮੋਬਾਈਲ ਫੋਨ ਖੋਹ ਲਿਆ।
ਪੁਲੀਸ ਨੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਹਿਮਾਯੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਹਾਤਮਾ ਗਾਂਧੀ ਸਕੂਲ ਨੇੜੇ ਗਲੀ ਨੰ. 2 ਆਰੀਆ ਨਗਰੀ, ਚਿਰਾਗ ਸੋਨੀ ਪੁੱਤਰ ਸੁਨੀਲ ਕੁਮਾਰ ਵਾਸੀ ਗਲੀ ਨੰ. 19 ਨਵੀਂ ਆਬਾਦੀ ਮਾੜੀ ਪੌੜੀ ਅਤੇ ਸੌਰਭ ਪੁੱਤਰ ਸੁਧੀਰ ਵਾਸੀ ਗਲੀ ਨੰ. ਮਾੜੀ ਪਉੜੀ ਦੇ ਰੂਪ ਵਿੱਚ ਹੋਈ ਹੈ। ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *