ਪੰਜਾਬ ‘ਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਸਮੂਹ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਪੰਜਾਬ ‘ਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਸਮੂਹ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ


ਚੰਡੀਗੜ੍ਹ, 27 ਜੂਨ, ਬੋਲੇ ਪੰਜਾਬ ਬਿਓਰੋ :


ਪੰਜਾਬ ਦੇ ਸਕੂਲਾਂ ‘ਚ ਮਿਡ-ਡੇ-ਮੀਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਸਮੂਹ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਰਾਜ ਮਿਡ ਡੇ ਮੀਲ ਸੋਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਪਹਿਲਾਂ ਰਸੋਈ-ਕਮ-ਸਟੋਰਾਂ ਅਤੇ ਮਿਡ-ਡੇ-ਮੀਲ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਸਾਫ਼-ਸਫ਼ਾਈ ਸਬੰਧੀ ਸਮੂਹ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਮੂਹ ਸਕੂਲਾਂ ਨੂੰ ਲਿਖਿਆ ਹੈ ਕਿ ਛੁੱਟੀਆਂ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਮਿਡ-ਡੇ-ਮੀਲ ਇੰਚਾਰਜ ਦੀ ਦੇਖ-ਰੇਖ ਹੇਠ ਰਸੋਈ-ਕਮ-ਸਟੋਰ ਅਤੇ ਮਿਡ-ਡੇ-ਮੀਲ ਲਈ ਵਰਤੀ ਜਾਣ ਵਾਲੀ ਸਮੱਗਰੀ ਲਈ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕੁੱਕ-ਕਮ-ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਮਿਡ ਡੇ ਮੀਲ ਲਈ ਇਸਤੇਮਾਲ ਸਮੱਗਰੀ ਬਾਰੇ ਹਿਦਾਇਤਾਂ ਮੰਨੀਆਂ ਜਾਣ ਤਾਂ ਜੋ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰਦਾਨ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਜਾਰੀ ਹਿਦਾਇਤਾਂ ਇਸ ਪ੍ਰਕਾਰ ਹਨ:-

  • ਰਸੋਈ ਕਮ ਹੈਲਪਰ ਦੁਆਰਾ ਰਸੋਈ ਕਮ ਸਟੋਰ ਅਤੇ ਭਾਂਡਿਆਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ। 
  • ਰਾਸ਼ਨ ਅਤੇ ਅਨਾਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।
  • ਆਟਾ ਪੀਸਵਾਉਣ ਤੋਂ ਪਹਿਲਾਂ ਕਣਕ ਨੂੰ ਧੁੱਪ ਲਗਵਾਈ ਜਾਵੇ। 
  • ਰਸੋਈ ਵਿਚ ਕਿਸੇ ਵੀ ਤਰ੍ਹਾਂ ਦਾ ਮੱਕੜੀ ਦਾ ਜਾਲਾ ਆਦਿ ਨਹੀਂ ਹੋਣਾ ਚਾਹੀਦਾ।
  • ਰਸੋਈ ਵਿਚ ਵਰਤਿਆ ਜਾਣ ਵਾਲਾ ਪਾਣੀ ਜੇਕਰ ਟੈਂਕੀ ਰਾਹੀਂ ਆਉਂਦਾ ਹੈ ਤਾਂ ਟੈਂਕੀ ਨੂੰ ਸਾਫ਼ ਕਰਵਾਇਆ ਜਾਵੇ।
  • ਅੱਗ ਬੁਝਾਉਣ ਵਾਲੇ ਯੰਤਰ ਰੀਫਿਲ ਹੋਣੇ ਚਾਹੀਦੇ ਹਨ। ਇਸ ਦੀ ਮਿਆਦ ਦੀ ਵੀ ਜਾਂਚ ਕੀਤੀ ਜਾਵੇ।

Leave a Reply

Your email address will not be published. Required fields are marked *