ਜੇਪੀ ਨੱਡਾ ਰਾਜ ਸਭਾ ‘ਚ ਬਣੇ ਸਦਨ ਦੇ ਨੇਤਾ
ਨਵੀਂ ਦਿੱਲੀ, 27ਜੂਨ , ਬੋਲੇ ਪੰਜਾਬ ਬਿਊਰੋ:
ਭਾਜਪਾ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੋਦੀ ਸਰਕਾਰ 3.0 ਵਿੱਚ, ਉਨ੍ਹਾਂ ਨੂੰ ਰਾਜ ਸਭਾ ਵਿੱਚ ਸਦਨ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਰਾਜਸਭਾ ਦੇ ਵਿੱਚ ਸਦਨ ਦੇ ਨੇਤਾ ਸਨ। ਜੇਪੀ ਨੱਡਾ ਗੁਜਰਾਤ ਤੋਂ ਰਾਜ ਸਭਾ ਦੇ ਸੰਸਦ ਹਨ। ਮੰਤਰੀਆਂ ਦੇ ਸੋਹੁੰ ਚੁੱਕਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਿਆਸ ਲਗਾਏ ਜਾ ਰਹੇ ਸਨ ਕਿ ਜੇਪੀ ਨੱਡਾ ਪਾਰਟੀ ਦੇ ਕੌਮੀ ਪ੍ਰਧਾਨ ਦਾ ਅਹੁਦਾ ਛੱਡ ਦੇਣਗੇ। ਉਹਨਾਂ ਨੇ 2020 ਦੇ ਵਿੱਚ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਜਗ੍ਹਾ ਪ੍ਰਧਾਨਗੀ ਦਾ ਅਹੁਦਾ ਲਿਆ ਸੀ। ਉਹਨਾਂ ਦੇ ਪ੍ਰਧਾਨਗੀ ਅਹੁਦੇ ਨੂੰ ਲੈ ਕੇ ਪਾਰਟੀ ਵੱਲੋਂ ਅਜੇ ਕੋਈ ਬਿਆਨ ਨਹੀਂ ਆਇਆ ਹੈ, ਪਰ ਅਜਿਹਾ ਲੱਗ ਰਿਹਾ ਹੈ ਕਿ, ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵੀ ਬਣੇ ਰਹਿਣਗੇ। ਪਾਰਟੀ ਦੇ ਕਾਨੂੰਨਾਂ ਮੁਤਾਬਕ ਸਾਰੇ ਰਾਜਾਂ ਦੇ 50 ਫੀਸਦ ਸੰਗਠਨ ਦੀ ਚੋਣ ਹੋਣ ਪੂਰੀ ਹੋਣ ਤੋਂ ਬਾਅਦ ਹੀ ਕੌਮੀ ਪ੍ਰਧਾਨ ਦਾ ਚੋਣ ਕੀਤੀ ਜਾਂਦੀ ਹੈ। ਸੰਗਠਨ ਦੀ ਚੋਣ ਛੇ ਮਹੀਨੇ ਤੱਕ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।