ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ

ਚੰਡੀਗੜ੍ਹ ਪੰਜਾਬ

ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ

ਪੁਲਿਸ ਤੇ ਲੋਕਾਂ ਦੀ ਸਾਂਝ ਹੋਈ ਮਜਬੂਤ, ਪੁਲਿਸ ਦੀ ਪ੍ਰੇਰਣਾ ਨਾਲ ਨਸ਼ਾ ਮੁਕਤੀ ਕੇਂਦਰ ਤੱਕ ਪਹੁੰਚਣ ਲੱਗੇ ਨਸ਼ਾ ਪੀੜਤ8 ਨੌਜਵਾਨ ਪਹੁੰਚੇ ਫਾਜ਼ਿਲਕਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ
ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ
ਨਸ਼ੇ ਵੇਚਣ ਵਾਲਿਆਂ ਕੋਲ ਹੁਣ ਇਕੋ ਰਾਹ, ਸਭ ਜਾਣਗੇ ਜੇਲ੍ਹ- ਐਸਐਸਪੀ
ਫਾਜ਼ਿਲਕਾ, 26 ਜੂਨ,ਬੋਲੇ ਪੰਜਾਬ ਬਿਓਰੋ:
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸਮੂਲ ਨਾਸ ਦੀ ਵਿੱਢੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ੁਰੂ ਕੀਤੇ ਮਿਸ਼ਨ ਨਿਸਚੈ ਤਹਿਤ ਪੁਲਿਸ ਤੇ ਲੋਕਾਂ ਦੀ ਸਾਂਝ ਮਜਬੂਤ ਹੋਣ ਲੱਗੀ ਹੈ। ਫਾ਼ਜਿਲਕਾ ਪੁਲਿਸ ਨੇ 8 ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਹੈ। ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਨਸ਼ਾ ਮੁਕਤੀ ਕੇਂਦਰ ਪੁੱਜ ਕੇ ਇੰਨ੍ਹਾਂ ਦੀ ਹੌਂਸਲਾਂ ਅਫਜਾਈ ਕੀਤੀ।ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਸ਼ੁਰੂ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਨਿਸਚੈ ਤਹਿਤ ਅਸੀਂ ਜ਼ਿਲ੍ਹੇ ਵਿਚੋਂ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਦਾ ਪ੍ਰਣ ਕੀਤਾ ਹੈ। ਉਨ੍ਹਾਂ ਨੇ ਨਸ਼ਾ ਛੱਡਣ ਲਈ ਅੱਗੇ ਆਉਣ ਵਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਬਿਮਾਰੀ ਦਾ ਡਾਕਟਰੀ ਇਲਾਜ ਸੰਭਵ ਹੈ। ਉਨ੍ਹਾਂ ਨੇ ਨਸ਼ਾ ਛੱਡਣ ਆਏ ਲੋਕਾਂ ਨੂੰ ਕਿਹਾ ਕਿ ਜਦ ਉਹ ਨਸ਼ਾ ਛੱਡ ਦੇਣਗੇ ਤਾਂ ਉਨ੍ਹਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੁੰ ਸਵੈ ਰੁਜਗਾਰ ਸ਼ੁਰੂ ਕਰਨ ਵਿਚ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਨਸ਼ਾ ਪੀੜਤਾਂ ਦੇ ਪਰਿਵਾਰਾਂ ਨੂੰ ਕਿਹਾ ਕਿ ਉਹ ਇਸ ਸਮੇਂ ਇੰਨ੍ਹਾਂ ਦੀ ਪ੍ਰੇਰਣਾ ਬਣਨ ਅਤੇ ਲਗਾਤਾਰ ਇੰਨ੍ਹਾਂ ਦਾ ਹੌਂਸਲਾ ਬਣਾਈ ਰੱਖਣ।
ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਪਿੱਛਲੇ ਇਕ ਹਫਤੇ ਵਿਚ ਨਸ਼ਾ ਤਸਕਰਾਂ ਤੇ ਵੱਡਾ ਵਾਰ ਕੀਤਾ ਗਿਆ ਹੈ ਉਥੇ ਹੀ ਹੁਣ ਸਮਾਜ ਨਾਲ ਸਾਂਝ ਨੂੰ ਮਜਬੂਤ ਕਰਦਿਆਂ ਨਸ਼ੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਹਸਪਤਾਲਾਂ ਤੱਕ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦ ਕੋਈ ਵੀ ਨਸ਼ਾ ਛੱਡ ਕੇ ਪਿੰਡ ਨੂੰ ਮੁੜੇਗਾ ਤਾਂ ਇਹ ਨਾ ਕੇਵਲ ਉਸਦੀ ਜਿੰਦਗੀ ਦਾ ਨਵਾਂ ਸਵੇਰਾ ਹੋਵੇਗਾ ਸਗੋਂ ਉਹ ਪਿੰਡ ਦੇ ਹੋਰ ਲੋਕਾਂ ਲਈ ਵੀ ਰਾਹ ਦਸੇਰਾ ਬਣੇਗਾ ਅਤੇ ਲੋਕ ਜਾਣ ਸਕਣਗੇ ਕਿ ਨਸ਼ੇ ਦੀ ਬਿਮਾਰੀ ਦਾ ਡਾਕਟਰੀ ਇਲਾਜ ਸੰਭਵ ਹੈ।
ਇਸੇ ਤਰਾਂ ਪੁਲਿਸ ਦੇ ਗਜਟਿਡ ਅਫ਼ਸਰ ਹਰ ਰੋਜ ਸਰਹੱਦੀ ਪਿੰਡਾਂ ਵਿਚ ਜਾਣਗੇ, ਜਿੱਥੇ ਉਹ ਬੀਐਸਐਫ ਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਿੰਡ ਦੇ ਲੋਕਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਨਸ਼ੇ ਖਿਲਾਫ ਮੁਹਿੰਮ ਵਿਚ ਸ਼ਾਮਿਲ ਕਰਣਗੇ। ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਬੇਝਿਜਕ ਹਸਪਤਾਲ ਆ ਕੇ ਨਸ਼ਾ ਛੱਡੇ, ਅਜਿਹੇ ਕਿਸੇ ਬੰਦੇ ਨੂੰ ਪੁਲਿਸ ਵੱਲੋਂ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਪਰ ਨਾਲ ਹੀ ਐਸਐਸਪੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੋ ਕੋਈ ਵੀ ਨਸ਼ਾ ਵੇਚਣ ਦਾ ਕੰਮ ਕਰੇਗਾ ਉਸ ਦੇ ਜੀਵਨ ਵਿਚ ਇਕੋ ਰਾਹ ਹੈ ਤੇ ਉਹ ਰਾਹ ਉਸਨੂੰ ਜੇਲ੍ਹ ਲੈ ਕੇ ਹੀ ਜਾਵੇਗਾ।
ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ ਨੇ ਕਿਹਾ ਕਿ ਨਸ਼ਾ ਪੀੜਤ ਚਾਹੇ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਹੋਵੇ, 5 ਤੋਂ 10 ਦਿਨ ਨਸ਼ਾ ਮੁਕਤੀ ਕੇਂਦਰ ਵਿਚ ਰਹਿ ਕੇ ਇਲਾਜ ਕਰਵਾਉਣ ਤੋਂ ਬਾਅਦ ਬੰਦਾ ਨਸ਼ਾ ਛੱਡ ਸਕਦਾ ਹੈ। ਇਸਦਾ ਇਲਾਜ ਪੂਰੀ ਤਰਾਂ ਨਾਲ ਮੁਫ਼ਤ ਹੈ।

Leave a Reply

Your email address will not be published. Required fields are marked *