ਪੰਜਾਬ ਪੁਲਿਸ ਵੱਲੋਂ ਸੁੰਨਸਾਨ ਸੜਕਾਂ ‘ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 4 ਬਦਮਾਸ਼ ਗ੍ਰਿਫਤਾਰ

ਚੰਡੀਗੜ੍ਹ ਪੰਜਾਬ


ਪੰਜਾਬ ਪੁਲਿਸ ਵੱਲੋਂ ਸੁੰਨਸਾਨ ਸੜਕਾਂ ‘ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 4 ਬਦਮਾਸ਼ ਗ੍ਰਿਫਤਾਰ

ਲੁਧਿਆਣਾ, 25 ਜੂਨ,ਬੋਲੇ ਪੰਜਾਬ ਬਿਓਰੋ:
ਥਾਣਾ ਜਮਾਲਪੁਰ ਦੀ ਪੁਲਸ ਨੇ ਸੁੰਨਸਾਨ ਸੜਕਾਂ ‘ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਲੁੱਟਿਆ ਸਾਮਾਨ ਪ੍ਰਵਾਸੀਆਂ ਨੂੰ ਅੱਗੇ ਵੇਚ ਦਿੱਤਾ। ਬਦਮਾਸ਼ਾਂ ਨੇ ਹੁਣ ਤੱਕ 31 ਵਾਰਦਾਤਾਂ ਨੂੰ ਕਬੂਲਿਆ ਹੈ।
ਮੁਲਜ਼ਮਾਂ ਦੀ ਪਛਾਣ ਦੀਪਕ ਸ਼ਰਮਾ (24) ਪੁੱਤਰ ਗਿਆਨਚੰਦ ਵਾਸੀ ਰਮਨਦੀਪ ਕਲੋਨੀ ਮੁੰਡੀਆਂ ਕਲਾਂ, ਮਨਦੀਪ ਸਿੰਘ (23) ਪੁੱਤਰ ਗੁਰਦਿਆਲ ਸਿੰਘ ਵਾਸੀ ਰਮਨਦੀਪ ਕਲੋਨੀ ਮੁੰਡੀਆਂ ਕਲਾਂ, ਪ੍ਰਦੀਪ ਸਿੰਘ ਉਰਫ਼ ਪੈਰੀ (27) ਪੁੱਤਰ ਕੁਲਵੰਤ ਸਿੰਘ ਵਾਸੀ ਮੁੰਡੀਆਂ ਕਲਾਂ, ਕਰਨ ਕੰਡਾ (24) ਪੁੱਤਰ ਸਤੀਸ਼ ਕੁਮਾਰ ਵਾਸੀ ਮੁੰਡੀਆਂ ਕਲਾਂ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ, 10 ਮੋਬਾਈਲ ਫੋਨ, 4 ਮੋਟਰਸਾਈਕਲ, 1 ਐਕਟਿਵਾ, ਪਰਸ ਅਤੇ ਬੈਗ ਬਰਾਮਦ ਕੀਤਾ ਹੈ।
ਪ੍ਰੈਸ ਕਾਨਫਰੰਸ ਵਿੱਚ ਏ.ਸੀ.ਪੀ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਜਮਾਲਪੁਰ ਦੇ ਐਸ.ਐਚ.ਓ. ਮਨਪ੍ਰੀਤ ਕੌਰ ਨੇ ਦੱਸਿਆ ਕਿ ਰਾਮ ਨਗਰ ਭਾਮੀਆਂ ਕਲਾਂ ਦੇ ਸੰਜੀਵ ਕੁਮਾਰ ਨੇ 21 ਜੂਨ ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਉਹ ਸਰਕਾਰੀ ਸਕੂਲ ਮੁੰਡੀਆਂ ਕਲਾਂ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਕੁਝ ਬਦਮਾਸ਼ਾਂ ਨੇ ਉਸ ਨੂੰ ਲੋਹੇ ਦੀਆਂ ਰਾਡਾਂ ਨਾਲ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

1 thought on “ਪੰਜਾਬ ਪੁਲਿਸ ਵੱਲੋਂ ਸੁੰਨਸਾਨ ਸੜਕਾਂ ‘ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਰੋਹ ਦੇ 4 ਬਦਮਾਸ਼ ਗ੍ਰਿਫਤਾਰ

Leave a Reply

Your email address will not be published. Required fields are marked *