ਪੁੱਤਰ ਦੀ ਚਾਹਤ ‘ਚ ਪਾਗਲ ਪਿਓ ਨੇ ਨਵਜੰਮੀਆਂ ਜੁੜਵਾਂ ਧੀਆਂ ਕਤਲ ਕਰਕੇ ਜ਼ਮੀਨ ‘ਚ ਦੱਬੀਆਂ
ਨਵੀਂ ਦਿੱਲੀ, 24 ਜੂਨ, ਬੋਲੇ ਪੰਜਾਬ ਬਿਓਰੋ :
ਦਿੱਲੀ ਵਿਚ ਪੁੱਤਰ ਦੀ ਚਾਹਤ ਵਿਚ ਪਾਗਲ ਪਿਓ ਵੱਲੋਂ ਨਵਜੰਮੀਆਂ ਜੁੜਵਾਂ ਧੀਆਂ ਦਾ ਕਤਲ ਕਰ ਕੇ ਲਾਸ਼ਾਂ ਕਬਰ ਵਿਚ ਦਫਨਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬਾਹਰੀ ਦਿੱਲੀ ਦੀ ਹੈ ਤੇ ਮੁਲਜ਼ਮ ਦੀ ਪਛਾਣ ਨੀਰਜ ਸੋਲੰਕੀ ਵਜੋਂ ਹੋਈ ਹੈ। ਉਸਦੀ ਪਤਨੀ ਨੇ ਜੁੜਵਾਂ ਧੀਆਂ ਨੂੰ ਜਨਮ ਦਿੱਤਾ ਸੀ ਜਿਸ ਮਗਰੋਂ ਉਸਨੇ ਦੋਵੇਂ ਧੀਆਂ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧੀਆਂ ਰੋਹਤਕ ਵਿਚ ਜੰਮੀਆਂ ਸਨ ਜਿਥੋਂ ਦੀ ਉਸਦੀ ਪਤਨੀ ਰਹਿਣ ਵਾਲੀ ਹੈ।
ਮਾਮਲੇ ਦੀ ਜਾਣਕਾਰੀ ਪੁਲਿਸ ਕੋਲ ਪਹੁੰਚਣ ਮਗਰੋਂ ਹੁਣ ਦਿੱਲੀ ਪੁਲਿਸ ਨੇ ਅਦਾਲਤ ਕੋਲੋਂ ਲਾਸ਼ਾਂ ਕਬਰ ਵਿਚੋਂ ਕੱਢਣ ਦੀ ਆਗਿਆ ਮੰਗੀ ਹੈ।ਮੁਲਜ਼ਮ ਤੇ ਉਸਦਾ ਟੱਬਰ ਫਰਾਰ ਹੈ।