ਮਾਸਕੋ, 24 ਜੂਨ, ਬੋਲੇ ਪੰਜਾਬ ਬਿਓਰੋ:
ਯੂਕਰੇਨ ਨਾਲ ਜੰਗ ਵਿੱਚ ਫਸੇ ਰੂਸ ਦੇ ਦੋ ਸ਼ਹਿਰਾਂ ਵਿੱਚ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਘਟਨਾ ਰੂਸ ਦੇ ਦਾਗੇਸਤਾਨ ਖੇਤਰ ਦੇ ਡੇਰਬੇਂਟ ਵਿੱਚ ਵਾਪਰੀ ਅਤੇ ਦੂਜੀ ਘਟਨਾ ਮਖਾਚਕਾਲਾ ਵਿੱਚ ਵਾਪਰੀ। ਦੋਹਾਂ ਘਟਨਾਵਾਂ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰੂਸ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਬੰਦੂਕਧਾਰੀਆਂ ਨੇ ਰੂਸ ਦੇ ਉੱਤਰੀ ਕਾਕੇਸ਼ਸ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਹਮਲਾ ਕੀਤਾ ਅਤੇ ਗੋਲੀਬਾਰੀ ਕੀਤੀ।
ਇਨ੍ਹਾਂ ਘਟਨਾਵਾਂ ‘ਚ 6 ਪੁਲਸ ਕਰਮਚਾਰੀਆਂ ਸਮੇਤ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ‘ਚ ਚਾਰ ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖਬਰ ਹੈ।
ਰੂਸ ਦੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੂਸ ਦੇ ਉੱਤਰੀ ਕਾਕੇਸ਼ਸ ਖੇਤਰ ਦੇ ਦਾਗੇਸਤਾਨ ਵਿੱਚ ਬੰਦੂਕਧਾਰੀਆਂ ਨੇ ਯਹੂਦੀ ਪੂਜਾ ਸਥਾਨ, ਇੱਕ ਚਰਚ ਅਤੇ ਇੱਕ ਪੁਲਿਸ ਚੌਕੀ ‘ਤੇ ਗੋਲੀਬਾਰੀ ਕੀਤੀ ਹੈ। ਇਸ ਘਟਨਾ ‘ਚ 6 ਪੁਲਸ ਕਰਮਚਾਰੀਆਂ ਸਮੇਤ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਲੋਕ ਇਨ੍ਹਾਂ ਹਮਲਿਆਂ ‘ਚ ਜ਼ਖਮੀ ਵੀ ਹੋਏ ਹਨ।