ਨਵੀਂ ਦਿੱਲੀ, 24 ਜੂਨ, ਬੋਲੇ ਪੰਜਾਬ ਬਿਓਰੋ :
ਦੱਖਣੀ ਚੀਨ ਸਾਗਰ ਵਿੱਚ ਫਿਲਪਾਈਜ਼ ਅਤੇ ਚੀਨ ਦੇ ਸਮੁੰਦਰੀ ਸੈਨਿਕਾਂ ਵਿਚਕਾਰ ਕੋਈ ਝੜਪ ਤੋਂ ਬਾਅਦ ਹਾਲਾਤ ਹੋਰ ਤਨਾਪੂਰਨ ਹੋ ਗਏ ਹਨ। ਫਿਲਪੀਨਸ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੈਨਿਕ ਪਿੱਛੇ ਨਹੀਂ ਹਟਣਗੇ ਅਤੇ ਕਿਸੇ ਵੀ ਵਿਦੇਸ਼ੀ ਤਾਕਤ ਦੇ ਅੱਗੇ ਨਹੀਂ ਝੁਕਣਗੇ। ਦੋਹਾਂ ਦੇਸ਼ਾਂ ਦੇ ਵਿਚਕਾਰ ਹੁਣ ਯੁੱਧ ਵਰਗੀ ਸਥਿਤੀ ਬਣਦੀ ਜਾ ਰਹੀ ਹੈ। ਫਿਲਪੀਨਸ ਨੇ ਕਹਿ ਦਿੱਤਾ ਹੈ ਕਿ ਉਹ ਦੱਖਣੀ ਚੀਨ ਸਾਗਰ ਵਿੱਚ ਪਿੱਛੇ ਨਹੀਂ ਹਟੇਗਾ, ਉਧਰ ਚੀਨ ਵੀ ਲਗਾਤਾਰ ਦੱਖਣੀ ਚੀਨ ਸਾਗਰ ਵਿੱਚ ਆਪਣੇ ਪ੍ਰਭਾਵ ਖੇਤਰ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਵਾਦਿਤ ਦੱਖਣੀ ਚੀਨ ਸਾਗਰ ਵਿੱਚ ਫਿਲਪੀਨਜ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਦੇ ਵਿੱਚ ਕਈ ਸੈਨਿਕ ਜ਼ਖਮੀ ਹੋਏ ਸਨ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਤਣਾਅ ਦਾ ਮਾਹੌਲ ਹੈ।