ਫਗਵਾੜਾ ਰੋੜ ਵੈਸ਼ਨੂ ਢਾਬੇ ‘ਤੇ ਸ਼ਰਾਬ ਪੀਣ ਤੋਂ ਰੋਕਣ ਤੇ ਬਦਮਾਸ਼ਾ ਨੇ ਕੀਤੀ ਭੰਨ -ਤੋੜ

ਚੰਡੀਗੜ੍ਹ ਪੰਜਾਬ

ਫਗਵਾੜਾ, 23 ਜੂਨ, ਬੋਲੇ ਪੰਜਾਬ ਬਿਊਰੋ :
ਫਗਵਾੜਾ ‘ਚ ਹੁਸ਼ਿਆਰਪੁਰ ਰੋਡ ‘ਤੇ ਸਥਿਤ ਪਿੰਡ ਖੁਰਮਪੁਰ ਨੇੜੇ ਦੇਰ ਰਾਤ ਸ਼ਰਾਬ ਪੀਣ ਤੋਂ ਰੋਕਣ ‘ਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਢਾਬੇ ‘ਤੇ ਹਮਲਾ ਕਰਕੇ ਭੰਨਤੋੜ ਕੀਤੀ ਗਈ। ਹੁਸ਼ਿਆਰਪੁਰ ਰੋਡ ’ਤੇ ਪਿੰਡ ਖੁਰਮਪੁਰ ਨੇੜੇ ਕਮਲ ਵੈਸ਼ਨੂ ਢਾਬੇ ਦੇ ਮੁਲਾਜ਼ਮ ਵਿੱਕੀ ਨੇ ਦੱਸਿਆ ਕਿ ਬੀਤੀ ਰਾਤ ਕੁਝ ਨੌਜਵਾਨ ਉਸ ਦੇ ਢਾਬੇ ’ਤੇ ਆਏ ਅਤੇ ਉਥੇ ਬੈਠ ਕੇ ਸ਼ਰਾਬ ਪੀਣ ਦੀ ਗੱਲ ਕਹਿਣ ਲੱਗੇ।
ਉਸ ਨੇ ਦੱਸਿਆ ਕਿ ਉਨ੍ਹਾਂ ਦਾ ਢਾਬਾ ਸ਼ੁੱਧ ਵੈਸ਼ਨੂ ਹੈ, ਇਸ ਲਈ ਇੱਥੇ ਸ਼ਰਾਬ ਨਹੀਂ ਪੀ ਸਕਦੇ। ਉਸ ਨੇ ਦੱਸਿਆ ਕਿ ਉਸ ਸਮੇਂ ਇਹ ਨੌਜਵਾਨ ਢਾਬੇ ਤੋਂ ਚਲੇ ਗਏ ਸਨ ਪਰ ਰਾਤ 1 ਵਜੇ ਦੇ ਕਰੀਬ ਹਥਿਆਰਾਂ ਨਾਲ ਲੈਸ 5-6 ਨੌਜਵਾਨ ਉਨ੍ਹਾਂ ਦੇ ਢਾਬੇ ‘ਤੇ ਆਏ ਅਤੇ ਆਉਂਦੇ ਹੀ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨਾਂ ਵੱਲੋਂ ਕੀਤੀ ਗਈ ਭੰਨਤੋੜ ਦੀ ਘਟਨਾ ਢਾਬੇ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਸਦਰ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Leave a Reply

Your email address will not be published. Required fields are marked *