ਜੀਰਾ 23 ਜੂਨ ,ਬੋਲੇ ਪੰਜਾਬ ਬਿਓਰੋ:ਬੀਤੇ ਦਿਨ ਘਰੋਂ ਗੁੰਮ ਹੋਇਆ ਬੱਚਾ ਥਾਣਾ ਸਦਰ ਪੁਲਿਸ ਜੀਰਾ ਵੱਲੋਂ ਹੋਇਆ ਸ੍ਰੀ ਅੰਮ੍ਰਿਤਸਰ ਤੋਂ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਦੇ ਜੀਰਾ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਨੂੰ ਰਾਣੀ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਬਹਿਕ ਪਛਾੜੀਆਂ ਨੇ ਪੁਲਿਸ ਉਸ ਨੂੰ ਦਰਖਾਸਤ ਦਿੱਤੀ ਕਿ ਉਸ ਦਾ ਬੇਟਾ ਗੁਰਵਿੰਦਰ ਸਿੰਘ 13 ਸਾਲ ਬੀਤੇ ਕੱਲ ਦਾ ਘਰੋਂ ਗੁੰਮ ਹੈ। ਤਾਂ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਹੋਇਆਂ ਟੈਕਨੀਕਲ ਸੈਂਟਰ ਤੋਂ ਬੱਚੇ ਦੇ ਮੋਬਾਇਲ ਦੀ ਲੋਕੇਸ਼ਨ ਦਾ ਪਤਾ ਕੀਤਾ ਤਾਂ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੱਸ ਰਹੀ ਸੀ ਤਾਂ ਤੁਰੰਤ ਐਸਐਚਓ ਇੰਸਪੈਕਟਰ ਜਗਦੇਵ ਸਿੰਘ, ਏਐਸਆਈ ਦਰਸ਼ਨ ਸਿੰਘ, ਹੈਡ ਕਾਂਸਟੇਬਲ ਜਗਦੀਪ ਸਿੰਘ, ਪੰਜਾਬ ਹੋਮਗਾਰਡ ਦਾ ਜਵਾਨ ਅੰਗਰੇਜ਼ ਸਿੰਘ ਅਤੇ ਬੱਚੇ ਦੇ ਚਾਚਾ ਅੰਗਰੇਜ਼ ਸਿੰਘ ਨੂੰ ਨਾਲ ਲੈ ਕੇ ਨਾਲ ਅੰਮ੍ਰਿਤਸਰ ਪੁੱਜੇ ਅਤੇ ਬੜੀ ਮਸ਼ੱਕਤ ਤੋਂ ਬਾਅਦ ਬੱਚੇ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕਾਬੂ ਕੀਤਾ। ਬੱਚੇ ਦੇ ਗੁੰਮ ਹੋਣ ਦਾ ਕਾਰਨ ਦੱਸਦਿਆਂ ਉਹਨਾਂ ਦੱਸਿਆ ਕਿ ਬੀਤੇ ਕੱਲ ਗੁੰਮ ਹੋਏ ਬੱਚੇ ਗੁਰਵਿੰਦਰ ਸਿੰਘ ਨੇ ਆਪਣੇ ਦਾਦੇ ਬਲਵੀਰ ਸਿੰਘ ਜੋ ਕਿ ਵਿਜੀਲੈਂਸ ਵਿਭਾਗ ਤੋਂ ਸੇਵਾ ਮੁਕਤ ਏਐਸਆਈ ਹਨ ਅਤੇ ਇਹ ਪੈਸੇ ਉਹਨਾਂ ਨੂੰ ਰਿਟਾਇਰਮੈਂਟ ਉਪਰੰਤ ਛੁੱਟੀਆਂ ਦੇ ਪੈਸੇ ਮਿਲੇ ਸਨ। ਜੋ ਕਿ ਉਨ੍ਾਂ ਦੇ ਅਕਾਊਂਟ ਦੇ ਵਿੱਚ ਸਨ।ਉਹਨਾਂ ਦਾ ਅਤੇ ਉਹਨਾਂ ਦੇ ਪੋਤਰੇ ਗੁਰਵਿੰਦਰ ਸਿੰਘ ਦਾ ਬੈਂਕ ਵਿੱਚ ਸਾਂਝਾ ਅਕਾਊਂਟ ਹੈ। ਗੁਰਵਿੰਦਰ ਸਿੰਘ ਨੇ ਆਪਣੇ ਦਾਦਾ ਬਲਵੀਰ ਸਿੰਘ ਦੇ ਬੈਂਕ ਖਾਤੇ ਵਿੱਚੋਂ ਆਨਲਾਈਨ 2 ਲੱਖ 16 ਹਜਾਰ ਰੁਪਏ ਟਰਾਂਸਫਰ ਕਰਕੇ ਆਪਣੇ ਪਿਤਾ ਸੁਖਮੰਦਰ ਸਿੰਘ ਦੇ ਖਾਤੇ ਵਿੱਚ ਪਾ ਦਿੱਤੇ ਸਨ। ਜੋ ਕਿ ਕੁਵੈਤ ਵਿੱਚ ਹਨ ਅਤੇ ਮਾਪਿਆਂ ਦੀਆਂ ਝਿੜਕਾਂ ਤੋਂ ਡਰਦਿਆਂ ਬੱਚਾ ਬੱਸ ਵਿੱਚ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲਾ ਗਿਆ। ਥਾਣਾ ਸਦਰ ਜੀਰਾ ਦੇ ਐਸਐਚਓ ਇੰਸਪੈਕਟਰ, ਜਗਦੇਵ ਸਿੰਘ ਵੱਲੋਂ ਗੁੰਮ ਹੋਏ ਬੱਚੇ ਗੁਰਵਿੰਦਰ ਸਿੰਘ ਨੂੰ ਅੱਜ ਉਸ ਦੀ ਮਾਤਾ ਰਾਣੀ ਕੌਰ, ਚਾਚਾ ਅੰਗਰੇਜ ਸਿੰਘ ਅਤੇ ਦਾਦਾ ਬਲਵੀਰ ਸਿੰਘ ਨੂੰ ਸੌਂਪ ਦਿੱਤਾ।