ਛੁੱਟੀਆਂ ਕੱਟਣ ਭੂਆ ਘਰੇ ਗਈ 11 ਸਾਲਾਂ ਮਾਸੂਮ ਨਾਲ ਫੁੱਫੜ ਨੇ ਕੀਤੀ ਬਦਫੈਲੀ; ਮਾਮਲਾ ਦਰਜ

ਚੰਡੀਗੜ੍ਹ ਪੰਜਾਬ

ਮੋਗਾ 23 ਜੂਨ,ਬੋਲੇ ਪੰਜਾਬ ਬਿਓਰੋ: ਮੋਗਾ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ ‘ਚ ਛੁੱਟੀਆਂ ਦੌਰਾਨ ਆਪਣੀ ਭੂਆ ਦੇ ਘਰ ਆਈ 11 ਸਾਲਾ ਲੜਕੀ ਨਾਲ ਫੁੱਫੜ ਨੇ ਬਲਾਤਕਾਰ ਵਰਗੀ ਘਟੀਆ ਹਰਕਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਡਰੀ ਹੋਈ ਲੜਕੀ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਮੈਡੀਕਲ ਤੋਂ ਬਾਅਦ ਦੋਸ਼ੀ ਭੂਆ ਅਤੇ ਫੁੱਫੜ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਛੁੱਟੀਆਂ ਮਨਾਉਣ ਆਪਣੀ ਭੂਆ ਦੇ ਘਰ ਗਈ ਹੋਈ ਸੀ। ਜਦੋਂਕਿ ਫੁੱਫੜ ਧੀ ਨਾਲ ਛੇੜਛਾੜ ਕਰਦਾ ਸੀ। ਕੁੜੀ ਦੀ ਭੂਆ ਕੁੜੀ ਨੂੰ ਆਪਣੇ ਫੁੱਫੜ ਕੋਲ ਛੱਡ ਕੇ ਬਾੜੇ ਵਿਚ ਚਲੀ ਜਾਂਦੀ ਸੀ। ਇਸ ਮਾਮਲੇ ‘ਚ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਫੁੱਫੜ ਕਰਮਜੀਤ ਸਿੰਘ ਅਤੇ ਭੂਆ ਪਰਮਿੰਦਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਘਰੋਂ ਫਰਾਰ ਹੋ ਗਏ ਹਨ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।