ਸੂਚਨਾਂ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਵੱਲੋਂ ਕੰਮ ਵੰਡ ਸੰਬੰਧੀ ਨਵੇਂ ਹੁਕਮ ਜਾਰੀ

ਚੰਡੀਗੜ੍ਹ ਪੰਜਾਬ


ਚੰਡੀਗੜ 21 ਜੂਨ, ਬੋਲੇ ਪੰਜਾਬ ਬਿਊਰੋ :
ਸੂਚਨਾਂ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਨੇ ਹੁਕਮ ਜਾਰੀ ਕਰਕੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਦੀਆਂ ਸ਼ਕਤੀਆਂ ਘਟਾ ਦਿੱਤੀਆਂ ਹਨ। ਗਰੇਵਾਲ ਪਹਿਲਾਂ ਡਿਪਟੀ ਡ਼ਾਇਰੈਕਟਰ (ਪ੍ਰੈ੍ਸ) ਸਨ, ਹੁਣ ਉਹਨਾਂ ਨੂੰ ਪ੍ਰੋਡਕਸ਼ਨ, ਕਲਿਪਿੰਗ ਅਤੇ ਫੋਟੋਸਟੇਟ ਸ਼ਾਖਾ ਦਾ ਕੰਮ ਦਿੱਤਾ ਗਿਆ ਹੈ।
ਜਾਰੀ ਹੁਕਮ ਅਨੁਸਾਰ ਜੁਆਇੰਟ ਡਾਇਰੈਕਟ ਹਰਜੀਤ ਸਿੰਘ ਗਰੇਵਾਲ ਹੁਣ ਪ੍ਰੈ੍ਸ ਸੈਕਸ਼ਨ ਦਾ ਕੰਮ ਦੇਖਣਗੇ। ਹਰਜੀਤ ਗਰੇਵਾਲ ਕੋਲ ਇਕ ਦਰਜ਼ਨ ਦੇ ਕਰੀਬ ਸਾਖਾਵਾਂ ਦਾ ਕਾਰਜਭਾਰ ਹੈ। ਹੁਕਮਾਂ ਅਨੁਸਾਰ ਹਰਜੀਤ ਗਰੇਵਾਲ ਫੀਲਡ, ਪਨਮੀਡੀਆ ਸੁਸਾਇਟੀ, ਪ੍ਰੈ੍ਸ ਸੈਕਸ਼ਨ, ਫੋਟੋ ਸੈਕਸ਼ਨ, ਪੀ.ਐੱਫ.ਏ, ਟੈਕਨੀਕਲ ਬ੍ਰਾਂਚ, ਤਿੰਨ ਸੋਸ਼ਲ ਮੀਡੀਆ ਏਜੰਸੀਆਂ ਦਾ ਕਾਰਜ ਦੇਖਣਗੇ।
ਮਨਵਿੰਦਰ ਸਿੰਘ ਡਿਪਟੀ ਡਾਇਰੈਕਟਰ ਇਲੈਕਟ੍ਰੋਨਿਕਸ ਮੀਡੀਆ, ਸੋਸ਼ਲ ਮੀਡੀਆ, ਵੈਬ ਚੈਨਲ ਅਤੇ ਮੁੱਖ ਮੰਤਰੀ ਦਫ਼ਤਰ ਦਾ ਕੰਮ ਦੇਖਣਗੇ। ਗੁਰਮੀਤ ਸਿੰਘ ਖਹਿਰਾ ਡਿਪਟੀ ਡਾਇਰੈਕਟਰ ਸਟੋਰ ਅਤੇ ਮੈਗਜ਼ੀਨ ਦਾ ਕੰਮ ਦੇਖਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।