ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਦਿਲੇਮਾ’ ਦੀ ਰੀਲੀਜ ਮਿਤੀ ਐਲਾਨੀ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 21 ਜੂਨ, ਬੋਲੇ ਪੰਜਾਬ ਬਿਓਰੋ:
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਦਿਲੇਮਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਹੋਰਨਾਂ ਗੀਤਾਂ ਵਾਂਗ ਪ੍ਰਸ਼ੰਸਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਸਿੱਧੂ ਦੇ ਇਸ ਗੀਤ ਨੂੰ ਯੂਕੇ ਦੇ ਮਸ਼ਹੂਰ ਗਾਇਕ ਸਟੀਫਲੌਂਡਨ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸਟੀਫਲੰਡਨ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ‘ਦਿਲੇਮਾ’ ਗੀਤ ਦਾ ਟੀਜ਼ਰ ਪੋਸਟ ਕੀਤਾ ਹੈ, ਜਿਸ ਦੇ ਕੈਪਸ਼ਨ ‘ਚ ਉਸ ਨੇ ਲਿਖਿਆ- ਜੇਕਰ ਇਸ ਟੀਜ਼ਰ ਨੂੰ 1 ਲੱਖ ਕਮੈਂਟਸ ਮਿਲਦੇ ਹਨ ਤਾਂ ਉਹ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਕਰੀਬ 2 ਲੱਖ ਕਮੈਂਟਸ ਆ ਚੁੱਕੇ ਹਨ। ਇਸ ਕਾਰਨ ਗਾਇਕ ਨੇ ਗੀਤ ਦੀ ਤਰੀਕ ਵੀ ਦੱਸ ਦਿੱਤੀ ਹੈ। ਇਹ ਗੀਤ 24 ਜੂਨ 2024 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਸਟੀਫਲੌਂਡਨ ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਇਸ ਐਲਬਮ ਵਿੱਚ ਸਟੀਫਲੰਡਨ ਦਾ ਇੱਕ ਗੀਤ ‘ਦਿਲੇਮਾ’ ਵੀ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲੀਵੁੱਡ ਸਿੰਗਰ ਨੇ ਕੁਝ ਹਫਤੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

Leave a Reply

Your email address will not be published. Required fields are marked *