ਮੋਹਾਲੀ, 21 ਜੂਨ, ਬੋਲੇ ਪੰਜਾਬ ਬਿਊਰੋ : ਨਿਊ ਚੰਡੀਗੜ੍ਹ ਨੇੜੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਦੇ ਸੁਰੱਖਿਆ ਗਾਰਡ ਨੇ ਬੈਂਕ ਦਾ ਗੇਟ ਖੋਲ੍ਹਣ ਨੂੰ ਲੈ ਕੇ ਹੋਈ ਕਹਾ ਸੁਣੀ ਦੌਰਾਨ ਗੋਲੀ ਚਲਾ ਦਿੱਤੀ।ਜਿਸ ਨਾਲ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਉਸ ਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਹੈ। ਪਰ ਇੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲੀਸ ਨੇ ਮੁਲਜ਼ਮ ਗੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਹੁਣ ਇਸ ਮਾਮਲੇ ‘ਚ ਮੁਲਜਮ ਤੋਂ ਪੁੱਛਗਿੱਛ ਕਰ ਰਹੀ ਹੈ। ਪੀੜਤ ਦੇ ਬਿਆਨ ਵੀ ਲਏ ਜਾ ਰਹੇ ਹਨ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਪਿੰਡ ਮਾਜਰਾ ਦਾ ਵਸਨੀਕ ਹੈ। ਯੂਨੀਅਨ ਬੈਂਕ ਦੀ ਇਸ ਸ਼ਾਖਾ ਵਿੱਚ ਉਸਦੀ ਮਾਂ ਦਾ ਖਾਤਾ ਹੈ। ਉਹ ਇੱਥੇ ਆਪਣੀ ਮਾਂ ਨਾਲ ਪੈਸੇ ਕਢਵਾਉਣ ਆਇਆ ਸੀ। ਪਰ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਸੁਰੱਖਿਆ ਗਾਰਡ ਨਾਲ ਉਸ ਦੀ ਬਹਿਸ ਹੋ ਗਈ।
ਬਾਅਦ ਵਿੱਚ ਸੁਰੱਖਿਆ ਗਾਰਡ ਨੇ ਆਪਣੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਇਸ ‘ਚ ਪੀੜਤ ਨੂੰ ਗੋਲੀ ਲੱਗੀ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਉਸ ਦੇ ਬਿਆਨ ਲੈਣ ਲਈ ਇੱਥੇ ਪਹੁੰਚੀ ਹੈ।