ਵਿਸ਼ੇਸ ਮਹਿਮਾਨ ਹੋਣਗੇ ਹਰਕੀਰਤ ਸਿੰਘ, ਡਿਪਟੀ ਮੇਅਰ ਬਰੈਂਪਟਨ
ਟੋਰਾਂਟੋ 21 ਜੂਨ, ਬੋਲੇ ਪੰਜਾਬ ਬਿਓਰੋ (ਹਰਦੇਵ ਚੌਹਾਨ):
ਪੰਜਾਬ ਦੀ ਅਮੀਰ ਵਿਰਾਸਤ ਦੇ ਜਿਕਰ ਤੇ ਫਿਕਰ ਲਈ ਹੋ ਰਹੀ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ‘ਚ ਗਲੋਬ ਪਿੰਡ ਦੇ ਸਕਾਲਰ, ਸਾਹਿਤਕਾਰ, ਰਾਜਨੇਤਾ, ਕਲਾਕਾਰ ਤੇ ਚਿੰਤਕ ਭਾਗ ਲੈਣਗੇ ਜਿਸ ਵਿੱਚ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ ਤੇ ਵਿਸ਼ੇਸ ਮਹਿਮਾਨ ਹਰਕੀਰਤ ਸਿੰਘ, ਡਿਪਟੀ ਮੇਅਰ ਬਰੈਂਪਟਨ ਹੋਣਗੇ।
ਉਨਟਾਰੀਓ ਫਰੈਂਡਜ ਕਲੱਬ ਦੇ ਕਰਤਾ ਧਰਤਾ ਤੇ ਕਾਨਫ਼ਰੰਸ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਨੇ ਖੁਲਾਸਾ ਕੀਤਾ ਕਿ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਡਾਕਟਰ ਸਤਨਾਮ ਸਿੰਘ ਜਸਲ, ਡੀਨ ਗੁਰੂ ਕਾਸ਼ੀ ਯੂਨੀਵਰਸਿਟੀ, ਡਾਕਟਰ ਸੰਦੀਪ ਕੌਰ ਰੰਧਾਵਾ, ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਾਕਟਰ ਆਸਾ ਸਿੰਘ ਘੁੰਮਣ, ਡਾਕਟਰ ਜੋਗਾ ਸਿੰਘ ਵਿਰਕ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰਵੀਰ ਸਿੰਘ ਸਰੋਦ, ਪਟਿਆਲਾ, ਡਾਕਟਰ ਮਹਿਲ ਸਿੰਘ, ਪ੍ਰਿੰਸੀਪਲ ਖਾਲਸਾ ਕਾਲਜ ਅਮ੍ਰਿਤਸਰ, ਸੁਖਵਿੰਦਰ ਸਿੰਘ ਫੁੱਲ, ਅਜੀਤ ਅਖਬਾਰ ਜਲੰਧਰ, ਡਾਕਟਰ ਸਾਇਮਾ ਇਰਮ, ਗਵਰਨਮੈਂਟ ਯੂਨੀਵਰਸਟੀ ਲਾਹੌਰ, ਡਾਕਟਰ ਨਬੀਲਾ ਰਹਿਮਾਨ, ਪੰਜਾਬ ਯੂਨੀਵਰਸਿਟੀ ਲਾਹੌਰ, ਡਾਕਟਰ ਇਕਬਾਲ ਸ਼ਾਹਿਦ, ਗਵਰਨਮੈੰਟ ਯੂਨੀਵਰਸਿਟੀ ਲਾਹੌਰ, ਡਾਕਟਰ ਸਰਬਜੀਤ ਸਿੰਘ ਮਾਨ, ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਜਲੰਧਰ, ਬਾਲ ਮੁਕੰਦ ਸ਼ਰਮਾ, ਚੈਅਰਮੈਨ ਪੰਜਾਬ ਸਟੇਟ ਫੂਡ
ਕਾਰਪੋਰੇਸ਼ਨ, ਸੰਤ ਬਲਬੀਰ ਸਿੰਘ ਸੀਚੇਵਾਲ, ਐੱਮਪੀ, ਡਾਕਟਰ ਮਨਪ੍ਰੀਤ ਕੌਰ, ਅਨੰਦਪੁਰ ਸਾਹਿਬ, ਡਾਕਟਰ ਅਫ਼ਜ਼ਲ ਰਾਜ ਪਾਕਿਸਤਾਨ ਤੇ ਡਾਕਟਰ ਨਸਰੀਨ ਖਾਨ, ਲਾਹੌਰ ਸਮੇਤ ਕਈ ਹੋਰ ਅਹਿਮ ਹਸਤੀਆਂ ਅਤੇ ਪੰਜਾਬੀ ਪਿਆਰੇ ਇਸ ਕਾਨਫਰੰਸ ਵਿੱਚ ਸ਼ਾਮਿਲ ਹੋ ਰਹੇ ਹਨ। ਬਰੈਂਪਟਨ, ਕੈਨੇਡਾ ਵਿੱਚ 5 ਤੋਂ 7 ਜੁਲਾਈ ਤੀਕ ਹੋ ਰਹੀ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਪੰਜਾਬੀ ਵਿਰਸਾ, ਪੰਜਾਬੀ ਸਾਹਿਤ, ਲੋਕ ਨਾਚ, ਵਿਰਾਸਤੀ ਪ੍ਰਦਰਸ਼ਨੀ ਅਤੇ ਪੰਜਾਬੀ ਸੱਭਿਆਚਾਰ ਦੇ ਝਲਕਾਰੇ ਵੀ ਵੇਖਣ ਅਤੇ ਮਾਨਣ ਨੂੰ ਮਿਲਣਗੇ।