ਮੁਹਾਲੀ : ਹੋਟਲ ਦੇ ਕਮਰੇ ‘ਚੋਂ ਮਿਲੀ ਔਰਤ ਦੀ ਲਾਸ਼, ਸਾਥੀ ਤੇ ਬੱਚਾ ਲਾਪਤਾ

ਚੰਡੀਗੜ੍ਹ ਪੰਜਾਬ


ਮੁਹਾਲੀ 20 ਜੂਨ ,ਬੋਲੇ ਪੰਜਾਬ ਬਿਓਰੋ: ਫੇਜ਼-1 ਸਥਿਤ ਪਰਲ ਇਨ ਹੋਟਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਗਲਾ ਘੁੱਟ ਕੇ ਹੋਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦਾ ਨਾਂ ਸੁਨੀਤਾ ਹੈ ਅਤੇ ਉਹ ਨਵਾਂਸ਼ਹਿਰ ਦੀ ਰਹਿਣ ਵਾਲੀ ਹੈ। ਉਸ ਦੀ ਲਾਸ਼ ਹੋਟਲ ਦੇ ਕਮਰੇ ‘ਚੋਂ ਮਿਲੀ।
ਜਾਣਕਾਰੀ ਮੁਤਾਬਕ ਸੁਨੀਤਾ ਦੋ ਦਿਨਾਂ ਤੋਂ ਹੋਟਲ ‘ਚ ਰੁਕੀ ਹੋਈ ਸੀ। ਉਸ ਦੇ ਨਾਲ ਇੱਕ ਬੱਚਾ ਵੀ ਸੀ। ਉਸ ਦਾ ਸਾਥੀ ਅਤੇ ਬੱਚਾ ਲਾਪਤਾ ਹਨ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਰਾਤ ਸਮੇਂ ਲੜਾਈ ਝਗੜੇ ਤੋਂ ਬਾਅਦ ਲੜਕੀ ਦਾ ਕਤਲ ਕੀਤਾ ਗਿਆ ਸੀ। ਥਾਣਾ ਐੱਸ.ਐੱਚ.ਓ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।