ਬੁਖਲਾਹਟ ਵਿਚ ਆਏ ਮੁੱਖ ਮੰਤਰੀ ਨੇ ਹਾਸੋਹੀਣਾ ਗੈਰ ਕਾਨੂੰਨੀ ਫਰਮਾਨ ਜਾਰੀ ਕੀਤਾ -ਸੁਖਬੀਰ ਬਾਦਲ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ , 20 ਜੂਨ,ਬੋਲੇ ਪੰਜਾਬ ਬਿਓਰੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ  ਪੰਜਾਬ ਸਰਕਾਰ ਵੱਲੋ  ਇਸਤਰੀ ਅਕਾਲੀ ਦਲ ਦੀ ਪ੍ਰਧਾਨ   ਬੀਬੀ ਹਰਗੋਬਿੰਦ ਕੌਰ ਨੂੰ ਬਰਤਰਫ਼ ਕਰਨ ਦੇ ਫੈਸਲੇ ਨੂੰ ਇਕ ਹੈਂਕੜਬਾਜ਼ ਹੁਕਮਰਾਨ ਵੱਲੋਂ ਘਬਰਾਹਟ ਵਿਚ ਲਿਆ ਹਾਸੋਹੀਣਾ ਫ਼ੈਸਲਾ ਕਰਾਰ ਦਿੰਦੇ ਹੋਏ ਐਲਾਨ ਕੀਤਾ ਕਿ ਉਨਾ ਦੀ ਪਾਰਟੀ  ਤੇ ਸਮੁੱਚਾ ਪੰਜਾਬ ਬੀਬੀ ਹਰਗੋਬਿੰਦ ਕੌਰ ਨਾਲ ਚੱਟਾਨ ਵਾਂਗ ਖੜਾ ਹੈ

ਮੁੱਖ ਮੰਤਰੀ ਭਗਵੰਤ ਮਾਨ ਪਹਿਲੋਂ ਹੀ ਸਰਕਾਰ ਵਿਚ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਤੇ ਅੱਜਦੇ ਇਸ ਫ਼ੈਸਲਾ ਨਾਲ  ਉਨ੍ਹਾਂ ਆਪਣੀ ਨੈਤਿਕ ਹਾਰ ਉੱਤੇ ਮੋਹਰ ਲਾ ਦਿੱਤੀ ਹੈ। ਬਾਦਲ ਨੇ ਕਿਹਾ ਬੀਬੀ ਹਰਗੋਬਿੰਦ ਕੌਰ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੀ ਨਹੀਂ।  ਉਹ ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਸ਼ੇਰਨੀ ਹੈ ਜਿਸ ਉਤੇ ਸਾਰੀ ਪਾਰਟੀ ਨੂੰ ਫ਼ਖ਼ਰ ਹੈ।  ਅਸੀਂ ਸਰਕਾਰ ਦੇ ਇਸ ਫ਼ੈਸਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ

ਇਸ ਤੋਂ ਪਹਿਲਾਂ ਪ੍ਰਸਿਧ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸੈਨਾਨੀ ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ  ਹਰਗੋਬਿੰਦ ਕੌਰ ਨੇ  ਪੰਜਾਬ ਸਰਕਾਰ ਵੱਲੋਂ ਬਤੌਰ ਆਂਗਣਵਾੜੀ ਵਰਕਰ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਨੂੰ ਤੁਗਲਕੀਆ ਫਰਮਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਜੇ ਇੱਕ ਪਾਸੇ ਸਰਕਾਰ ਸਾਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਹੀ ਇਨਕਾਰੀ ਹੈ ਤਾਂ ਦੂਜੇ ਪਾਸੇ ਸਾਨੂੰ ਸਰਕਾਰੀ ਸੇਵਾਵਾਂ ਨਿਯਮਾਂ ਦਾ ਪਾਲਣ ਕਰਨ ਨੂੰ ਕਿਸ ਮੂੰਹ ਨਾਲ ਕਹਿ ਰਹੀ ਹੈ।

ਇੱਥੇ ਜਾਰੀ ਇੱਕ ਬਿਆਨ ਵਿਚ ਬੀਬੀ ਹਰਗੋਬਿੰਦ ਕੌਰ ਨੇ ਮੁੱਖ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹੋਈ ਉਨਾਂ ਦੀ ਸ਼ਰਮਨਾਕ ਹਾਰ ਦਾ ਬਦਲਾ ਉਹ ਉਨਾਂ ਔਰਤਾਂ ਤੋਂ ਲੈਣ ਦੇ ਔਰੰਗਜ਼ੇਬੀ ਮਾਰਗ ਤੇ ਤੁਰ ਪੈ ਹਨ ਜਿਨਾਂ ਨੂੰ ਉਹ ਆਪਣੇ ਸਰਕਾਰ ਦਾ ਹਿੱਸਾ ਵੀ ਮੰਨਣ ਤੋਂ ਇਨਕਾਰੀ ਹਨ।

ਮੈਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ ਹਾਂ। ਮਾਡਰਨ ਔਰੰਗਜ਼ੇਬਾਂ ਤੋਂ ਡਰ ਕੇ ਮੈਦਾਨ ਛੱਡ ਕੇ ਭੱਜਣ ਵਾਲਿਆਂ ‘ਚੋਂ ਨਹੀਂ। ਮੈਂ ਸਮੂਹ ਆਂਗਣਵਾੜੀ , ਮਿਡ ਡੇ ਮੀਲ , ਮਲਟੀ ਪਰਪਜ਼ ਹੈਲਥ ਵਰਕਰਾਂ ਉੱਤੇ ਹੋਏ ਹਮਲੇ ਵਿਰੁੱਧ ਡੱਟ ਕੇ ਲੜਾਂਗੀ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ  ਪਹਿਲੋਂ ਹੀ ਹਾਰ ਚੁੱਕੀ : ਇਸ ਫ਼ੈਸਲੇ ਨਾਲ ਹੁਣ ਸਿਰਫ ਹਾਰ ਤਸਲੀਮ ਕੀਤੀ। ਜੇ ਸਰਕਾਰ ਸਾਡੇ ਉੱਤੇ ਸਰਕਾਰੀ ਸੇਵਾਵਾਂ ਨਿਯਮ ਲਾਗੂ ਕਰਨਾ ਚਾਹੁੰਦੇ ਹਨ ਤਾਂ ਤਾਅ ਸਭ ਤੋਂ ਪਹਿਲਾਂ ਸਮੂਹ ਆਂਗਣਵਾੜੀ ਮਿਡ ਦੇ ਮੀਲ ਤੇ ਹੈਲਥ ਵਰਕਰਾਂ ਸਮੇਤ ਸਭ ਕੱਚੇ ਕਰਮਚਾਰਿਆਂ ਨੂੰ ਪੱਕੇ ਕਰਨ

ਛੁੱਟੀਆਂ ਵਧ ਲੈਣ ਦੇ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਨ੍ਹਾਂ  ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਛੁਟੀਆਂ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਸਮੇਤ ਹਰ ਪੱਧਰ ਤੇ ਇਸ ਫ਼ੈਸਲੇ ਵਿਰੁੱਧ ਲੜਨਗੇ ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024  ਵਿੱਚ ਜਾਰੀ ਕੀਤਾ ਹੈ । ਜਦ ਕਿ ਛੁੱਟੀਆਂ ਮੈਂ 2023 ਵਿੱਚ ਲਈਆਂ ਸਨ । ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ । ਪਿਛਲੇਂ 30 ਸਾਲ ਤੋਂ ਜਦੋਂ ਤੋਂ ਮੈਂ ਯੂਨੀਅਨ ਵਿੱਚ ਕੰਮ ਕਰ ਰਹੀ ਆ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ । ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ। ਇਹ  ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ । ਜਿਨਾਂ ਦਾ ਮੈਂ ਜੋਰਦਾਰ ਵਿਰੋਧ ਕਰਦੀ ਹਾਂ।

ਉਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ । ਜਿਸ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨ੍ਹਾਂ ਵਜ੍ਹਾ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਇਸੇ ਨੂੰ ਹੀ ਬਦਲਾਅ ਆਖਦੇ ਹਨ ।  ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ । ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖਿਲਾਫ ਮੈਂ ਬੇਹੱਦ ਸੰਘਰਸ਼ ਕੀਤਾ , ਜੇਲਾਂ ਕੱਟੀਆਂ ਅਤੇ ਮਰਨ ਵਰਤ ਰੱਖੇ ,ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ।

Leave a Reply

Your email address will not be published. Required fields are marked *