10ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ

ਸੰਸਾਰ ਚੰਡੀਗੜ੍ਹ ਨੈਸ਼ਨਲ ਪੰਜਾਬ


ਟੋਰਾਂਟੋ 19 ਜੂਨ,ਬੋਲੇ ਪੰਜਾਬ ਬਿਓਰੋ (ਹਰਦੇਵ ਚੌਹਾਨ)

ਜਗਤ ਪੰਜਾਬੀ ਸਭਾ, ਪੀਯੂਬੀਪੀਏ ਤੇ ਓਐਫਸੀ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰ ਰਹੇ ਹਨ ਜਿਸਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ।
ਪੰਜਾਬ ਦੀ ਅਮੀਰ ਵਿਰਾਸਤ ਅਤੇ ਜੀਵੰਤ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਇਹ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ।
ਇਸ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ। ਸਨਮਾਨ ਯੋਗ ਮਹਿਮਾਨਾਂ ਵਿੱਚ ਹਰਕੀਰਤ ਸਿੰਘ ਡਿਪਟੀ ਮੇਅਰ ਬਰੈਮਟਨ, ਸੋਨੀਆ ਸਿੱਧੂ ਐਮਪੀ, ਗੁਰ ਪ੍ਰਤਾਪ ਸਿੰਘ ਤੂਰ, ਹਰਦੀਪ ਸਿੰਘ ਐਮ ਪੀ ਪੀ, ਨਵਜੀਤ ਕੌਰ ਬਸੀ, ਰੂਬੀ ਸਹੋਤਾ ਐਮਪੀ ਤੇ ਡਾਕਟਰ ਜਸਵਿੰਦਰ ਸਿੰਘ, ਵਾਈਸ ਚਾਂਸਲਰ, ਬੜੂ ਸਾਹਿਬ ਯੂਨੀਵਰਸਿਟੀ ਆਦਿ ਸ਼ਾਮਲ ਹੋਣਗੇ ।
ਕਾਨਫਰੰਸ ਦੌਰਾਨ ਦੇਸ਼ਾਂ, ਵਿਦੇਸ਼ਾਂ ਦੇ ਪੰਜਾਬੀ ਪਿਆਰੇ, ਬੁੱਧੀਜੀਵੀ ਤੇ ਸਾਹਿਤਕਾਰ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕਾਂ ਦੇ ਜਿਕਰ, ਫਿਕਰ ਵਾਲੇ ਵਿਸ਼ਿਆਂ ‘ਤੇ ਗੰਭੀਰ ਤੇ ਗਿਆਨ ਭਰਪੂਰ ਚਰਚਾ ਕਰਨ ਲਈ ਮਿਲ ਬੈਠ ਰਹੇ ਹਨ।

5 ਜੁਲਾਈ ਨੂੰ  ਦੁਪਹਿਰੇ 1.30 ਵਜੇ ਤੋਂ 
ਐਂਡਰੇਲੀਆ 40 ਐਲੀਜਬਥ ਸਟਰੀਟ,
ਸਾਊਥ ਬਰੈਂਪਟਨ; 6 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਜਿਮ ਆਰਚਡੇਕਿਨ ਰੀਕ੍ਰਿਏਸ਼ਨ ਸੈਂਟਰ, 292 ਕੋਨੇਸਟੋਗਾ ਡਰਾਈਵ, ਬਰੈਂਪਟਨ ਅਤੇ 7 ਜੁਲਾਈ ਨੂੰ ਸਵੇਰੇ 9.30 ਵਜੇ ਤੋਂ ਸੈਂਚੁਰੀ ਗਾਰਡਨ ਰੀਕ੍ਰਿਏਸ਼ਨ ਸੈਂਟਰ,  340 ਵੋਡਨ ਸਟ੍ਰੀਟ ਈਸਟ ਬਰੈਂਪਟਨ ਵਿਖੇ ਤਿੰਨ ਰੋਜਾ ਸਾਂਝੇ ਵਿਰਸੇ ਦੇ ਇਸ ਵਿਲੱਖਣ ਜਸ਼ਨ ਵੇਲੇ ਸਾਹਿਤਕ ਤੇ ਸੱਭਿਆਚਾਰਕ ਮਾਹੌਲ  ਦਰਮਿਆਨ ਵਿਚਾਰ ਚਰਚਾ, ਸਾਹਿਤਕ ਅਦਾਨ ਪ੍ਰਦਾਨ, ਲੋਕ ਨਾਚ, ਵਿਰਾਸਤੀ ਪ੍ਰਦਰਸ਼ਨੀ, ਭੋਜਨ-ਪਾਣੀ ਅਤੇ ਨੈੱਟਵਰਕਿੰਗ ਦਾ ਆਨੰਦ ਮਾਣਿਆ ਜਾਏਗਾ।
ਅਮਰ ਸਿੰਘ ਭੁੱਲਰ, ਡਾਕਟਰ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਡਾਕਟਰ ਰਮਨੀ ਬਤਰਾ, ਤਰਲੋਚਨ ਸਿੰਘ ਅਟਵਾਲ,
ਪਿਆਰਾ ਸਿੰਘ ਕੁਦੋਵਾਲ, ਸੰਜੀਤ ਸਿੰਘ , ਗੁਰਦਰਸ਼ਨ ਸਿੰਘ ਸੀਰਾ, ਕਮਲਜੀਤ ਸਿੰਘ ਹੇਅਰ, ਹੈਪੀ ਮਾਂਗਟ ਤੇ ਪ੍ਰਭਜੋਤ ਸਿੰਘ ਰਾਠੌਰ ਦੇ ਸਹਿਯੋਗ ਨਾਲ ਉਨਟਾਰੀਓ ਫਰੈਂਡਜ ਕਲੱਬ ਦੇ ਕਰਤਾ ਧਰਤਾ ਸਰਦਾਰ ਅਜੈਬ ਸਿੰਘ ਚੱਠਾ ਨੇ ਖੁਲਾਸਾ ਕੀਤਾ ਕਿ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਖਾਲਸਾ ਏਡ ਤੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦਾ ਸਹਿਯੋਗ ਵੀ ਮਿਲ ਚੁਕਾ ਹੈ।

Leave a Reply

Your email address will not be published. Required fields are marked *