ਹੈਰੋਇਨ ਦੀ ਸਪਲਾਈ ਦੇਣ ਜਾ ਰਹੇ 2 ਨਸ਼ਾ ਤਸਕਰ 1 ਕਿਲੋ 20 ਗ੍ਰਾਮ ਹੈਰੋਇਨ ਅਤੇ 1 ਲੱਖ ਤੋਂ ਜ਼ਿਆਦਾ ਦੀ ਡਰੱਗ ਮਨੀ ਸਮੇਤ ਕਾਬੂ

ਚੰਡੀਗੜ੍ਹ ਪੰਜਾਬ


ਲੁਧਿਆਣਾ, 19 ਜੂਨ, ਬੋਲੇ ਪੰਜਾਬ ਬਿਓਰੋ:
ਹੈਰੋਇਨ ਸਪਲਾਈ ਕਰਨ ਜਾ ਰਹੇ 2 ਨਸ਼ਾ ਤਸਕਰਾਂ ਨੂੰ ਸੀ.ਆਈ.ਏ. ਫੜਿਆ ਗਿਆ। ਪੁਲਿਸ ਪਾਰਟੀ ਨੇ ਤਸਕਰਾਂ ਕੋਲੋਂ 1 ਕਿਲੋ 20 ਗ੍ਰਾਮ ਹੈਰੋਇਨ ਅਤੇ 1 ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਜੈਦੇਵ ਸ਼ਰਮਾ (26) ਵਾਸੀ ਮੇਹਰਬਾਨ ਅਤੇ ਪਰਵਿੰਦਰ ਸਿੰਘ (40) ਵਾਸੀ ਸਵਤੰਤਰ ਨਗਰ ਟਿੱਬਾ ਵਜੋਂ ਹੋਈ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਉਨ੍ਹਾਂ ਨੂੰ ਪਿੰਡ ਕੱਕਾ ਨੇੜਿਓਂ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਕਿਸੇ ਪ੍ਰਵਾਸੀ ਤੋਂ ਖਰੀਦੀ ਜਾ ਰਹੀ ਸੀ ਅਤੇ ਫਿਰ ਪ੍ਰਚੂਨ ‘ਚ ਵੇਚੀ ਜਾ ਰਹੀ ਸੀ, ਜਿਸ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *