ਝੋਨੇ ਦੀ MSP ਸਮੇਤ ਮੋਦੀ ਕੈਬਨਿਟ ਨੇ ਲਏ 5 ਵੱਡੇ ਫੈਸਲੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਨਵੀਂ ਦਿੱਲੀ, 19 ਜੂਨ ,ਬੋਲੇ ਪੰਜਾਬ ਬਿਓਰੋ:  ਮੋਦੀ ਕੈਬਨਿਟ ਦੇ ਫੈਸਲਿਆਂ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, “ਕਿਸਾਨਾਂ ਦੀ ਭਲਾਈ ਲਈ ਅੱਜ ਕੈਬਨਿਟ ਵਿੱਚ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਕੈਬਨਿਟ ਨੇ ਝੋਨੇ ਦੀ ਫ਼ਸਲ ਸਮੇਤ 14 ਫਸਲਾਂ ‘ਤੇ MSP ਨੂੰ ਮਨਜ਼ੂਰੀ ਦੇ ਦਿੱਤੀ ਹੈ। ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,300 ਰੁਪਏ ਕੀਤਾ ਗਿਆ ਹੈ ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 117 ਰੁਪਏ ਵੱਧ ਹੈ। 

ਮੋਦੀ ਕੈਬਨਿਟ ਨੇ ਲਏ 5 ਵੱਡੇ ਫੈਸਲੇ

14 ਫਸਲਾਂ ‘ਤੇ MSP ਦੀ ਮਨਜ਼ੂਰੀ
ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਵੱਡਾ ਫੈਸਲਾ
ਝੋਨੇ ਦਾ ਨਵਾਂ MSP 2300 ਰੁਪਏ,ਜਵਾਰ, ਰਾਗੀ, ਬਾਜਰਾ, ਮੂੰਗ, ਉੜਦ ‘ਤੇ MSP ਵਧਿਆ,ਰਾਗੀ ਦਾ MSP ਵਧ ਕੇ 4290 ਰੁਪਏ ਹੋ ਗਿਆ,ਕਪਾਹ ਦੇ ਐਮਐਸਪੀ ਵਿੱਚ 501 ਰੁਪਏ ਦਾ ਵਾਧਾ ਹੋਇਆ ਹੈ,2 ਲੱਖ ਵੇਅਰਹਾਊਸ ਬਣਾਉਣ ਦਾ ਕੰਮ ਚੱਲ ਰਿਹਾ ਹੈ, ਮੂੰਗ ਦਾ ਨਵਾਂ MSP 8682 ਰੁਪਏ ਕੀਤਾ ਗਿਆ ਸੀ।




Leave a Reply

Your email address will not be published. Required fields are marked *