ਗਰਮੀ ‘ਚ ਰਿਕਾਰਡ ਤੋੜ ਵਾਧੇ ਦੇ ਨਾਲ ਧਾਨ ਦੇ ਸੀਜ਼ਨ ਕਾਰਨਬਿਜਲੀ ਦੀ ਮੰਗ ਨੇ ਵੀ ਪਿਛਲੇ ਰਿਕਾਰਡ ਤੋੜੇ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 19 ਜੂਨ ,ਬੋਲੇ ਪੰਜਾਬ ਬਿਓਰੋ: ਪੰਜਾਬ ਵਿੱਚ ਜਿੱਥੇ ਗਰਮੀ ਦਾ ਕਹਿਰ ਜਾਰੀ ਹੇ, ਉੱਥੇ ਹੀ ਧਾਨ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ। ਇਸ ਕਾਰਨ ਬਿਜਲੀ ਦੀ ਮੰਗ ਕਾਫੀ ਵਧ ਗਈ ਹੈ। ਜਿਵੇਂ ਇਸ ਬਾਰ ਗਰਮੀ ਦਾ ਰਿਕਾਰਡ ਟੁੱਟਿਆ ਹੈ ਤਾਂ ਨਾਲ ਹੀ ਬਿਜਲੀ ਦੀ ਮੰਗ ਨੇ ਵੀ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ 15963 ਮੈਗਾਵਾਟ ਤੱਕ ਪਹੁੰਚ ਗਈ ਹੈ। ਜੋ ਕਿ ਇੱਕ ਨਵਾਂ ਰਿਕਾਰਡ ਹੈ। ਹਾਲਾਂਕਿ ਹੁਣ ਤੱਕ ਕਦੇ ਵੀ ਬਿਜਲੀ ਦੀ ਇੰਨੀ ਮੰਗ ਨਹੀਂ ਆਈ ਹੈ। ਪਾਵਰਕਾਮ ਵੱਲੋਂ 16 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਵੀ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ। ਪਰ 20 ਜੂਨ ਤੋਂ ਬਾਅਦ ਇਹ ਕੰਮ ਰਫ਼ਤਾਰ ਫੜੇਗਾ। ਅਜਿਹੇ ਚ ਬਿਜਲੀ ਦੀ ਮੰਗ ਹੋਰ ਵਧ ਜਾਵੇਗੀ। ਜੂਨ ਮਹੀਨੇ ਵਿੱਚ ਬਿਜਲੀ ਦੀ ਖਪਤ ਵਿੱਚ ਭਾਰੀ ਵਾਧਾ ਹੁੰਦਿਆਂ, 43 ਫੀਸਦੀ ਦਾ ਸਿੱਧਾ ਵਾਧਾ ਹੋਇਆ ਹੈ। ਪਹਿਲੀ ਜੂਨ ਨੂੰ ਬਿਜਲੀ ਦੀ ਮੰਗ 12433 ਮੈਗਾਵਾਟ ਸੀ ਜੋ ਪਿਛਲੇ ਸਾਲ ਜੂਨ ਵਿੱਚ 6219 ਮੈਗਾਵਾਟ ਸੀ। ਇਸ ਤੋਂ ਸਾਫ਼ ਹੈ ਕਿ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਦੂਜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦਾ ਬਿੱਲ ਜ਼ੀਰੋ ਹੋਣ ਕਾਰਨ ਲੋਕ ਬਿਜਲੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਹਾਲਾਂਕਿ ਬਿਜਲੀ ਦੀ ਵਧਦੀ ਮੰਗ ਕਾਰਨ ਲੋਕਾਂ ਨੂੰ ਹੁਣ ਕਈ ਇਲਾਕਿਆਂ ਚ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।