ਅਮੈਜ਼ਨ ਫਰੈਸ਼ ਨੇ ਇੱਕ ਸਾਲ ਵਿੱਚ ਆਪਣੀ ਦੇਸ਼ ਵਿਆਪੀ ਪਹੁੰਚ ਨੂੰ ਦੁੱਗਣਾ ਕੀਤਾ
ਚੰਡੀਗੜ੍ਹ, 18 ਜੂਨ,ਬੋਲੇ ਪੰਜਾਬ ਬਿਓਰੋ:4: ਅਮੈਜ਼ਨ ਇੰਡੀਆ ਨੇ 130+ ਸ਼ਹਿਰਾਂ ਵਿੱਚ ਅਮੈਜ਼ਨ ਫਰੈਸ਼ ਦੇ ਵਿਸਤਾਰ ਦਾ ਐਲਾਨ ਕੀਤਾ ਹੈ, ਜੋ ਕਿ ਫਲਾਂ, ਸਬਜ਼ੀਆਂ, ਠੰਢੇ ਉਤਪਾਦਾਂ, ਸੁੰਦਰਤਾ, ਬੱਚਿਆਂ, ਨਿੱਜੀ ਦੇਖਭਾਲ ਅਤੇ ਪਾਲਤੂ ਜਾਨਵਰਾਂ ਦੇ ਉਤਪਾਦਾਂ ਸਮੇਤ ਗਿੱਲੇ ਅਤੇ ਸੁੱਕੇ ਕਰਿਆਨੇ ਦੇ ਸਮਾਨ ਅਤੇ ਰੋਜ਼ਾਨਾ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀ ਪੂਰੀ ਟੋਕਰੀ ਉਪਲਬਧ ਕਰਵਾਉਣ ਵਾਲੀ ਸੇਵਾ ਹੈ। ਅਮੈਜ਼ਨ ਫਰੈਸ਼ ਦੇ ਵਿਕਰੇਤਾ ਫਲਾਂ ਅਤੇ ਸਬਜ਼ੀਆਂ ਨੂੰ 11,000 ਤੋਂ ਵੱਧ ਕਿਸਾਨਾਂ ਤੋਂ ਮੰਗਵਾਉਂਦੇ ਹਨ ਅਤੇ ‘4-ਪੱਧਰੀ ਗੁਣਵੱਤਾ ਜਾਂਚ’ ਰਾਹੀਂ ਉਤਪਾਦ ਦੀ ਗੁਣਵੱਤਾ ਨੂੰ ਯਕੀਨੀ ਬਣਾਉਂਦੇ ਹਨ। ਚੰਡੀਗੜ੍ਹ, ਅੰਬਾਲਾ, ਔਰੰਗਾਬਾਦ, ਹੁਸ਼ਿਆਰਪੁਰ, ਧਾਰਵਾੜ, ਊਨਾ, ਸਰੀ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਟਾਲਾ, ਮੋਗਾ, ਮੁਕਤਸਰ, ਫਗਵਾੜਾ, ਫ਼ਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਨਾਭਾ, ਰੋਪੜ, ਫਰੀਦਕੋਟ, ਰਾਜਪੁਰਾ, ਸੰਗਰੂਰ, ਅੰਬਾਲਾ, ਜੀਂਦ ਅਤੇ ਹੋਰਾਂ ਵਰਗੇ 130+ ਸ਼ਹਿਰਾਂ ਵਿੱਚ ਗਾਹਕ ਆਪਣੀ ਹਫ਼ਤਾਵਾਰੀ/ਮਹੀਨਾਵਾਰੀ ਟੋਕਰੀ ਬਣਾ ਕੇ ਅਮੈਜ਼ਨ ਫਰੈਸ਼ ਦੇ ਵਿਕਰੇਤਾਵਾਂ ਅਤੇ ਬੈਂਕ ਭਾਈਵਾਲਾਂ ਤੋਂ ਵੱਡੀਆਂ ਬੱਚਤਾਂ ਦਾ ਆਨੰਦ ਲੈ ਸਕਣਗੇ ਅਤੇ ਦਿਲਚਸਪ ਡੀਲਾਂ ਦਾ ਫਾਇਦਾ ਚੁੱਕਣਗੇ।
ਅਮੈਜ਼ਨ ਫਰੈਸ਼ ਇੰਡੀਆ ਦੇ ਡਾਇਰੈਕਟਰ ਸ਼੍ਰੀਕਾਂਤ ਸ਼੍ਰੀ ਰਾਮ ਨੇ ਕਿਹਾ ਕਿ, “ਅਮੈਜ਼ਨ ਫਰੈਸ਼ ਭਾਰਤ ਵਿੱਚ ਕਰਿਆਨੇ ਦੀ ਖਰੀਦਦਾਰੀ ਨੂੰ ਨਵਾਂ ਰੂਪ ਦੇ ਰਿਹਾ ਹੈ। ਅਸੀਂ ਭਾਰਤ ਦੇ 130 ਸ਼ਹਿਰਾਂ ਵਿੱਚ ਆਪਣੇ ਗਾਹਕਾਂ ਦੇ ਦਰਵਾਜ਼ੇ ‘ਤੇ ਤਾਜ਼ੇ ਉਤਪਾਦ ਅਤੇ ਰੋਜ਼ਾਨਾ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਾਂ। ਸਾਡਾ ਵਿਸਤਾਰ ਅਤੇ ਗੁਣਵੱਤਾ ਵਾਲੇ ਉਤਪਾਦਾਂ ‘ਤੇ ਫੋਕਸ ਗਾਹਕਾਂ ਦੀ ਸੇਵਾ ਕਰਨ ਅਤੇ ਉਹਨਾਂ ਨੂੰ ਤਾਜ਼ੇ ਉਤਪਾਦਾਂ ਅਤੇ ਰੋਜ਼ਾਨਾ ਜ਼ਰੂਰੀ ਚੀਜ਼ਾਂ ਲਈ ਸਭ ਤੋਂ ਵਧੀਆ ਆਨਲਾਈਨ ਖਰੀਦਦਾਰੀ ਤਜ਼ਰਬਾ ਦੇਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਗਾਹਕ ਕੈਸ਼ਬੈਕ, ਆਫਰਾਂ ਅਤੇ ਬੈਂਕ ਛੋਟਾਂ ਤੋਂ ਫਾਇਦਾ ਲੈ ਸਕਦੇ ਹਨ, ਜੋ ਉਹਨਾਂ ਦੀ ਹਰ ਖਰੀਦ ‘ਤੇ ਮੁੱਲ ਜੋੜਦੇ ਹਨ।
ਅਮੈਜ਼ਨ ਫਰੈਸ਼ ਨੇ Amazon.in ‘ਤੇ ਕਰਿਆਨੇ ਲਈ ਇੱਕ ਸਮਰਪਿਤ ਐਪ-ਇਨ-ਐਪ ਅਤੇ ਵਿਅਕਤੀਗਤ ਵਿਜੇਟ ਅਤੇ ਰਿਮਾਇੰਡਰ ਵਰਗੇ ਫੀਚਰਾਂ ਦੇ ਨਾਲ ਖਰੀਦਦਾਰੀ ਅਨੁਭਵ ਨੂੰ ਹੋਰ ਸੁਖਾਲਾ ਬਣਾਇਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੈਕਆਉਟ ਕਰਨ ਸਮੇਂ ਅਕਸਰ ਖਰੀਦੀਆਂ ਜਾਣ ਵਾਲੀਆਂ ਵਸਤਾਂ ਭੁੱਲੀਆਂ ਨਾ ਜਾਣ। ਗਾਹਕਾਂ ਨੂੰ ਆਸਾਨ ਚੋਣ ਅਤੇ ਨੈਵੀਗੇਸ਼ਨ ਪਸੰਦ ਹੈ ਅਤੇ ਸਾਡੇ ਹਾਲ ਹੀ ਵਿੱਚ ਕਈ ਥੀਮੈਟਿਕ ਸਟੋਰਾਂ ਅਤੇ ਮੈਂਗੋ ਸਟੋਰ, ਸਮਰ ਸਟੋਰ, ਆਈਪੀਐਲ ਸਟੋਰ ਆਦਿ ਵਰਗੇ ਇਵੈਂਟਾਂ ਦੀ ਸ਼ੁਰੂਆਤ ਉੱਚ-ਗੁਣਵੱਤਾ ਦੇ ਕਰਿਆਨੇ ਦੀ ਪੂਰੀ ਚੋਣ ਵਿੱਚ ਸਭ ਤੋਂ ਵਧੀਆ ਮੁੱਲ ਦੀ ਪੇਸ਼ਕਸ਼ ਕਰਦੀ ਹੈ। ਵਿਅਕਤੀਗਤ ਵਿਜੇਟ ਵਰਗੇ ਫੀਚਰ, ਦੁਬਾਰਾ ਖਰੀਦੋ ਵਿਕਲਪ, ਸੁਰੱਖਿਅਤ ਕੀਤੀਆਂ ਤਰਜੀਹਾਂ ਅਤੇ ਹੋਰ ਬਹੁਤ ਕੁਝ ਗਾਹਕਾਂ ਨੂੰ ਅਮੈਜ਼ਨ ਫਰੈਸ਼ ‘ਤੇ ਖਰੀਦਦਾਰੀ ਕਰਨ ਵਿੱਚ ਆਸਾਨੀ ਅਤੇ ਸਹੂਲਤ ਨਾਲ ਮਦਦ ਕਰਦਾ ਹੈ। ਹਰ ਮਹੀਨੇ ਦੀ ਪਹਿਲੀ ਤੋਂ 7 ਤਾਰੀਖ ਤੱਕ ਸੁਪਰ ਵੈਲਿਊ ਡੇਜ਼ ਦੇ ਨਾਲ, ਗਾਹਕ ਕਿਫਾਇਤ ਦੇ ਨਾਲ ਆਪਣੀ ਮਹੀਨਾਵਾਰ ਟੋਕਰੀ ਬਣਾ ਸਕਦੇ ਹਨ।