ਨਵੀਂ ਦਿੱਲੀ 17 ਜੂਨ,ਬੋਲੇ ਪੰਜਾਬ ਬਿਓਰੋ: ਲੰਡਨ ਦੇ ਕੇਂਦਰ ਟ੍ਰੈਫਲਗਰ ਸਕੁਆਇਰ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਇੱਕ ਲੱਖ ਤੋਂ ਵੱਧ ਸਿੱਖ ਸੰਗਤਾਂ ਦੀ ਮੌਜੂਦਗੀ ਵਿੱਚ ਜੂਨ 1984 ਦੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਮਾਰਚ ਅਤੇ ਆਜ਼ਾਦੀ ਰੈਲੀ ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਯੂ ਕੇ ਦੀਆਂ ਜਨਰਲ ਚੌਣਾ ਵਿੱਚ ਸਿੱਖ ਮੈਨੀਫੈਸਟੋ ਦੀ ਸਹਿਮਤੀ ਤੋਂ ਬਗੈਰ ਵੋਟ ਨਾ ਦੇਣ ਦਾ ਐਲਾਨ ਕੀਤਾ ਗਿਆ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ਤੇ ਯੂ ਕੇ ਦੇ ਵੱਖ ਵੱਖ ਸ਼ਹਿਰਾਂ, ਯੂਰਪ ਵਿੱਚੋਂ ਸਿੱਖ ਦਰਬਾਰ ਸਾਹਿਬ ਸਮੂਹ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਹੋਏ ਸਨ।
ਰੋਸ ਮੁਜ਼ਾਹਰਾ ਲੰਡਨ ਦੇ ਹਾਇਡ ਪਾਰਕ ਵੈਲਿੰਗਟਨ ਆਰਚ ਵਿਜ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁਰੂ ਹੋਇਆ ਤੇ ਲੰਡਨ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦਾ ਹੋਇਆ ਟ੍ਰੈਫਲਗਰ ਸਕੁਆਇਰ ਜਾ ਸਮਾਪਤੀ ਦੀ ਅਰਦਾਸ ਤੋਂ ਬਾਦ ਸਮਾਪਤ ਹੋਇਆ।
ਟ੍ਰੈਫਲਗਰ ਸਕੁਆਇਰ ਵਿੱਚ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਜੂਨ 84 ਦੇ ਘੁੱਲੂਘਾਰੇ ਦੌਰਾਨ ਸਮੂਹ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤ ਵਿੱਚ ਘੱਟ ਗਿਣਤੀ ਕੋਮਾਂ ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਭਾਰਤ ਸਰਕਾਰ ਦੀ ਨਿਖੇਧੀ ਕੀਤੀ ਗਈ। ਰੋਸ ਮਾਰਚ ਵਿੱਚ ਇੰਗਲੈਂਡ, ਯੂਰਪ, ਗਲਾਸਗੋ, ਸਕਾਟਲੈਂਡ ਸ਼ਹਿਰਾਂ ਤੋਂ ਗੁਰਦਵਾਰਾ ਪ੍ਰਬੰਧਕਾਂ ਦੇ ਵੱਡੇ ਸਹਿਯੋਗ ਤੇ ਆਪ ਮੁਹਾਰੇ ਲੱਖਾਂ ਸੰਗਤਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲੰਡਨ ਪਹੁੰਚੀਆਂ ਹੋਈਆਂ ਸਨ।
ਰੋਸ ਮਾਰਚ ਵਿੱਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਤੁਰ ਰਹੀਆਂ ਸਨ। ਕਨੇਡਾ ਅੰਬੈਸੀ ਬਾਹਰ ਪਹੁੰਚਦੇ ਹੀ ਸਿੱਖਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਅਮਰ ਰਹੇ ਦੇ ਜ਼ੋਰਦਾਰ ਨਾਅਰੇ ਲਾਏ ਗਏ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਪੰਜਾਬ ਵਿੱਚ 20 ਲੱਖ ਦੇ ਕਰੀਬ ਖਾਲਿਸਤਾਨ ਪੱਖੀ ਲੋਕਾਂ ਨੇ ਦੋ ਸਿੱਖ ਐਮ ਪੀ ਦੇ ਕੇ ਪੰਜਾਬ ਵਿੱਚ ਖਾਲਿਸਤਾਨ ਲਹਿਰ ਨੂੰ ਮੁੜ ਮਜ਼ਬੂਤ ਕੀਤਾ ਹੈ। ਇਸ ਮੌਕੇ ਯੂ ਕੇ ਵਿੱਚ ਸਰਕਾਰ ਬਣਨ ਤੇ ਜੂਨ 84 ਘੱਲੂਘਾਰੇ ਦੀ ਮੁਕੰਮਲ ਜਾਂਚ ਕਰਵਾਉਣ ਤੇ ਸਿੱਖ ਮੈਨੀਫੈਸਟੋ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ‘ਤੇ ਐਮ ਪੀਜ਼ ਨੂੰ ਸਵਾਲ ਪੁੱਛਣ ਤੇ ਹਾਂ ਤੋ ਬਾਦ ਵੋਟ ਪਾਉਣ ਤੇ ਜ਼ੋਰ ਦਿੱਤਾ ਗਿਆ। ਅੱਜ ਵੀ ਭਾਰਤ ਸਰਕਾਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਨਸਲਕੁਸ਼ੀ ਜਾਰੀ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਜਰਮਨ ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਡਾ ਸੁਖਪ੍ਰੀਤ ਸਿੰਘ ਉਦੋਕੇ, ਭਾਈ ਅਮਰੀਕ ਸਿੰਘ ਗਿੱਲ, ਸ ਜਸਪਾਲ ਸਿੰਘ ਬੈਂਸ, ਸ ਰਘਬੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਜੌਹਲ, ਅਮਨ ਸਿੰਘ ਬੈਲਜੀਅਮ, ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਗੁਰਮੇਜ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਢਿੱਲੋਂ, ਭਾਈ ਮਨਪ੍ਰੀਤ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਸਹੋਤਾ, ਸ ਮਾਣਕਜੋਤ ਸਿੰਘ, ਬੀਬੀ ਤੀਰਥ ਕੋਰ, ਬੀਬੀ ਬਸੰਤ ਕੋਰ, ਭਾਈ ਜਤਿੰਦਰ ਸਿੰਘ, ਸ ਤਰਸੇਮ ਸਿੰਘ ਦਿਉਲ, ਸ ਗੁਰਦਿਆਲ ਸਿੰਘ ਅਟਵਾਲ, ਭਾਈ ਸਰਬਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰਣਧੀਰ ਸਿੰਘ, ਜਾਗੋ ਵਾਲਾ ਜਥਾ, ਸ਼੍ਰੌਮਣੀ ਅਕਾਲੀ ਦਲ ਸ ਗੁਰਦੇਵ ਸਿੰਘ ਚੌਹਾਨ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਕੁਰਬਾਨੀ ਦੀ ਯਾਦ ਵਿੱਚ ਕਿਤਾਬ ‘ਕੌਰਨਾਮਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਇਕ ਟਰੱਕ ਵਿੱਚ ਭਾਰਤ ਫ਼ੌਜਾਂ ਵੱਲੋਂ ਢਹਿ ਢੇਰੀ ਕੀਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ ਤੇ ਭਾਰਤੀ ਫ਼ੌਜ ਦੇ ਟੈਂਕ ਬਣਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਇਸ ਮੌਕੇ ਪਾਕਿਸਤਾਨ ਦੀ ਹੌਂਦ ਖਤਮ ਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨਕਸ਼ੇ ਤੇ ਖਾਲਿਸਤਾਨ ਦੀ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਲਿਖਿਆ ਹੋਇਆ ਸੀ। ਟ੍ਰੈਫਲਗਰ ਸਕੁਆਇਰ ਵਿੱਚ ਵੱਡੀ ਸਕਰੀਨ ਲਾ ਕੇ ਭਾਰਤੀ ਫੌਜਾਂ ਵੱਲੋ ਸਿੱਖ ਨਸਲਕੁਸ਼ੀ ਨੂੰ ਲਗਾਤਾਰ ਵਿਖਾਇਆ ਜਾ ਰਿਹਾ ਸੀ। ਦੁਨੀਆ ਭਰ ਤੋਂ ਟ੍ਰੈਫਲਗਰ ਸਕੁਆਇਰ ਵਿੱਚ ਹਰ ਰੋਜ਼ ਲੱਖਾਂ ਸੈਲਾਨੀ ਲੰਡਨ ਵੇਖਣ ਆਉਂਦੇ ਹਨ।
ਯੂ ਕੇ ਵਿੱਚ ਨਵੀਂ ਸਰਕਾਰ ਬਣਨ ਤੇ ਜੱਗੀ ਜੌਹਲ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਵਧਾਉਣ ਦਾ ਐਲਾਨ ਕੀਤਾ। ਤੀਜੇ ਘੁੱਲੂਘਾਰੇ ਦੀ ਯਾਦ ਵਿੱਚ ਪੰਜਾਬ ਤੋਂ ਭਾਈ ਦਲਜੀਤ ਸਿੰਘ ਬਿੱਟੂ ਦਾ ਵੀਡਿਓ ਸੰਦੇਸ਼ ਵਿਖਾਇਆ ਗਿਆ।