ਲੁਧਿਆਣਾ, 17 ਜੂਨ, ਬੋਲੇ ਪੰਜਾਬ ਬਿਊਰੋ :
ਜ਼ਿਲਾ ਲੁਧਿਆਣਾ ਜਗਰਾਉਂ ਤੋਂ ਡਾ. ਹਰਦਿਆਲ ਸਿੰਘ ਸੈਂਬੀ, ਧਰਤੀ ‘ਤੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ. 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿੱਚ ਜਨਮੇ ਡਾ ਹਰਦਿਆਲ ਸਿੰਘ ਜਿਨ੍ਹਾਂ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ, ਜਿਸ ਦੀ ਸੂਚੀ ਇਸ ਪ੍ਰਕਾਰ ਹੈ –
- MA (English)
- MA (Punjabi)
- MA (Economics)
- MA (Public Administration)
- MA (Philosophy)
- MA (Gandhian and Peace Studies)
- MA (Political Science)
- MA (History)
- MA (Defence and Strategy)
- MA (Ancient Hstory, Culture and Archeology)
- MA (Sociology)
- MA (Sikh Studies)
- MA (Religious Studies)
- MA (Women Studies)
- MA (Hindi)
- MA (Journalism and Mass Communication)
- Post Graduate Diploma (PGD) in Gandhian Studies
- PGD in Adi Granth Acharya,
- PGD in Population Education,
- PGD in Mass Communication
- PGD in Human Rights and Duties
- LLB
- Diploma in Guru Granth Studies,
- Diploma of Office Organization and Procedures
- Diploma in Civil Engineering
- AMIE
- AMISE
- Shiksha Visharad (Equivalent to B.Ed.)
- Diploma in Medicine and Homeopathy (Gold Medalist)
- RMP (Homeopathy)
- RMP (Arurved)
- Ayurved Rattan (Equivalent to BAMS)
- Gyani
- Vidwan
- Junior Management Course
ਉਸ ਕੋਲ ਨਾ ਸਿਰਫ 21 ਪੋਸਟ-ਗ੍ਰੈਜੂਏਟ ਡਿਗਰੀਆਂ ਹਨ, ਸਗੋਂ 14 ਡਿਗਰੀਆਂ ਗ੍ਰੈਜੂਏਟ ਪੱਧਰ ਦੀਆਂ ਹਨ. ਇਹ ਦੱਸਣਾ ਜਰੂਰੀ ਹੈ ਕਿ ਭਾਰਤ ਵਿਚ ਇਕ ਆਈ ਏ ਐਸ ਜਾਂ ਆਈ.ਪੀ.ਐਸ. ਅਧਿਕਾਰੀ ਹੋਣ ਲਈ ਕਿਸੇ ਕੋਲ ਸਿਰਫ ਇਕ ਗ੍ਰੈਜੂਏਟ ਪੱਧਰ ਦੀ ਡਿਗਰੀ ਹੋਣੀ ਚਾਹੀਦੀ ਹੈ ਅਤੇ ਇਕ ਯੂਨੀਵਰਸਿਟੀ ਵਿਚ ਮਾਹਿਰ ਜਾਂ ਪ੍ਰੋਫ਼ੈਸਰ ਦੀ ਨੌਕਰੀ ਪ੍ਰਾਪਤ ਕਰਨ ਦੇ ਲਈ ਇੱਕ ਪੀ.ਜੀ. ਡਿਗਰੀ ਚਾਹੀਦੀ ਹੈ ਪਰ ਏਨਾਂ ਨੇ ਕੁੱਲ 35 ਡਿਗਰੀਆਂ ਹਾਸਲ ਕੀਤੀਆਂ ਜੋ ਕਿ ਬੱਚੇ ਦੀ ਖੇਡ ਨਹੀਂ ਹੈ ਖਾਸ ਤੌਰ ਤੇ ਕਿਸੇ ਉਸ ਵਿਅਕਤੀ ਲਈ, ਜਿਸ ਦੇ ਮਾਪੇ ਅਣਪੜ੍ਹ ਹੋਣ ਅਤੇ ਜਿਸ ਨੂੰ ਕਾਲਜ ਜਾਣ ਲਈ ਆਪਣੇ ਮਾਤਾ-ਪਿਤਾ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਿਆ ਹੋਵੇ, ਪੇਂਡੂ ਪਿਛੋਕੜ ਅਤੇ ਇਕ ਬਹੁਤ ਹੀ ਨਿਮਰ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਡਾ. ਐਚ ਐਸ ਸੈਂਬੀ ਨੇ ਸੁਪਰਹੀਰੋ ਦੀ ਤਰ੍ਹਾਂ ਡਿਗਰੀ ਤੋਂ ਬਾਅਦ ਡਿਗਰੀ ਤੋਂ ਬਾਅਦ ਡਿਗਰੀ ਹਾਸਲ ਕੀਤੀ, ਜੋ ਪਹਿਲਾਂ ਜ਼ਿਲ੍ਹੇ ਦਾ ਸਭ ਤੋਂ ਵੱਧ ਡਿਗਰੀ ਹੋਲਡਰ ਬਣੇ, ਫਿਰ ਪੰਜਾਬ ਦੇ ਬਣੇ, ਫਿਰ ਉਸ ਤੋਂ ਬਾਅਦ ਭਾਰਤ ਦੇ ਅਤੇ ਫਿਰ ਵਿਸ਼ਵ ਦੇ ਸੱਭ ਤੋਂ ਵੱਧ ਡਿਗਰੀਆਂ ਪ੍ਰਾਪਤ ਕਰਨ ਵਾਲੇ ਸ਼ਖਸ ਬਣੇ,ਉਨ੍ਹਾਂ ਨੇ ਆਪਣੀ ਮਿਹਨਤ, ਲਗਾਤਾਰ ਫੋਕਸ ਅਤੇ ਦਲੇਰ ਰਵੱਈਏ ਦੀ ਬਦੌਲਤ ਡਿਗਰੀਆਂ ਦੇ ਸੰਸਾਰ ਨੂੰ ਜਿੱਤ ਲਿਆ. ਉਹ ਮਿਲਟਰੀ ਇੰਜੀਨੀਅਰਿੰਗ ਸੇਵਾ (ਐੱਮ. ਈ. ਐੱਸ.) ਵਿਚ ਕਰਨਲ-ਰੈਂਕ ਦੇ ਅਫਸਰ ਰਹੇ ਤੇ ਅੱਜ ਉਹ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਇੱਕ ਅੱਛੀ ਰਿਟਾਇਰਡ ਜੀਵਨ ਜਿਊਂ ਰਹੇ ਹਨ.