ਪੁਲਿਸ ਨਾਲ ਮੁਕਾਬਲੇ ‘ਚ ਚਾਰ ਮਾਓਵਾਦੀ ਢੇਰ

ਚੰਡੀਗੜ੍ਹ ਨੈਸ਼ਨਲ


ਰਾਂਚੀ, 17 ਜੂਨ ,ਬੋਲੇ ,ਬੋਲੇ ਪੰਜਾਬ ਬਿਓਰੋ:
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ‘ਚ ਅੱਜ ਸੋਮਵਾਰ ਤੜਕੇ ਪੁਲਿਸ ਨਾਲ ਮੁਕਾਬਲੇ ‘ਚ ਘੱਟੋ-ਘੱਟ ਚਾਰ ਮਾਓਵਾਦੀ ਮਾਰੇ ਗਏ।ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਟੋਂਟੋ ਅਤੇ ਗੋਇਲਕੇਰਾ ਇਲਾਕਿਆਂ ‘ਚ ਹੋਇਆ। ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਇੰਸਪੈਕਟਰ ਜਨਰਲ (ਆਪਰੇਸ਼ਨ) ਅਮੋਲ ਵੀ ਹੋਮਕਰ ਨੇ ਜਾਣਕਾਰੀ ਦਿੱਤੀ ਕਿ ਮੁਕਾਬਲੇ ‘ਚ ਚਾਰ ਮਾਓਵਾਦੀ ਮਾਰੇ ਗਏ ਜਦਕਿ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇੰਸਪੈਕਟਰ ਜਨਰਲ ਨੇ ਦੱਸਿਆ ਕਿ ਮਾਰੇ ਗਏ ਚਾਰ ਮਾਓਵਾਦੀਆਂ ਵਿਚ ਇਕ ਜ਼ੋਨਲ ਕਮਾਂਡਰ, ਇਕ ਸਬ-ਜ਼ੋਨਲ ਕਮਾਂਡਰ, ਇਕ ਏਰੀਆ ਕਮਾਂਡਰ ਅਤੇ ਸੰਗਠਨ ਦਾ ਇਕ ਕਾਰਕੁਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਕ ਔਰਤ ਸਮੇਤ ਦੋ ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਸੰਗਠਨ ਦਾ ਏਰੀਆ ਕਮਾਂਡਰ ਹੈ।

Leave a Reply

Your email address will not be published. Required fields are marked *