ਗੁਰਦਾਸਪੁਰ: ਅਸ਼ਲੀਲ ਗਾਣੇ ਲਗਾਉਣ ਤੋਂ ਰੋਕਿਆ ਤਾਂ ਮਾਂ-ਪੁੱਤ ਨੂੰ ਟਰੈਕਟਰ ਨਾਲ ਕੁਚਲਿਆ

ਚੰਡੀਗੜ੍ਹ ਪੰਜਾਬ

ਗੁਰਦਾਸਪੁਰ, 17 ਜੂਨ ,ਬੋਲੇ ਪੰਜਾਬ ਬਿਓਰੋ: ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ’ਚ ਬੀਤੀ ਦੇਰ ਸ਼ਾਮ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨ ਨੇ ਇਕ ਬਜ਼ੁਰਗ ਔਰਤ ਅਤੇ ਉਸਦੇ ਬੇਟੇ ਨੂੰ ਟਰੈਕਟਰ ਹੇਠਾਂ ਕੁਚਲ ਦਿੱਤਾ। ਬਜ਼ੁਰਗ ਔਰਤ ਹਰਜੀਤ ਕੌਰ ਦੀ ਮੋਕੇ ’ਤੇ ਮੌਤ ਹੋ ਗਈ ਜਦਕਿ ਉਸਦਾ ਬੇਟਾ ਨਿਸ਼ਾਨ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪੁਲਿਸ ਨੇ ਜਖਮੀ ਨੋਜਵਾਨ ਦੇ ਬਿਆਨ ਦਰਜ ਕਰ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਾਕਰੀ ਦਿੰਦੇ ਹੋਏ ਜਖ਼ਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁੱਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸਨ। ਜਦੋਂ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਅੱਤੇ ਉਸਦੀ ਮਾਤਾ ਹਰਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਉਹ ਆਪਣੀ ਮਾਤਾ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਜਿਸ ਦੇ ਨਾਲ ਉਸਦੀ ਸੱਜੀ ਲੱਤ ਫਰੈਕਚਰ ਹੋ ਗਈ ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਉਸਨੇ ਮੰਗ ਕੀਤੀ ਹੈ ਕਿ ਇਨਾ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਐਸ. ਐਚ. ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਪਲਾਟ ਵਿੱਚ ਮਿੱਟੀ ਪਾ ਰਿਹਾਂ ਸੀ ।ਇਸ ਦੌਰਾਨ ਓਸਨੇ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸਨ। ਇਸੇ ਦੌਰਾਨ ਡੈਕ ਦੀ ਆਵਾਜ਼ ਘੱਟ ਕਰਵਾਉਣ ਗਏ ਮਾਂ ਪੁੱਤ ਰਜੀਤ ਕੌਰ ਅਤੇ ਨਿਸ਼ਾਨ ਸਿੰਘ ‘ਤੇ ਗਾਣੇ ਲਗਾਉਣ ਵਾਲੇ ਨੌਜਵਾਨਾਂ ਵੱਲੋਂ ਟਰੈਕਟਰ ਚੜਾ ਦਿੱਤਾ ਗਿਆ ਜਿਸਦੇ ਨਾਲ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦਾ ਬੇਟਾ ਨਿਸ਼ਾਨ ਸਿੰਘ ਜਖਮੀਂ ਹੋ ਗਿਆ ਜਿਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ ਅਤੇ ਉਸਦੇ ਬਿਆਨ ਦਰਜ ਕਰਕੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *