ਫਗਵਾੜਾ, 17 ਜੂਨ, ਬੋਲੇ ਪੰਜਾਬ ਬਿਓਰੋ:
ਕਾਲਾ ਕੱਚਾ ਗਰੋਹ ਫਗਵਾੜਾ ‘ਚ ਆ ਕੇ ਕੁਝ ਵਾਹਨ ਚੋਰੀ ਕਰ ਚੁੱਕਾ ਹੈ। ਇਸ ਸਬੰਧੀ ਪੁਲਿਸ ਨੇ ਆਨ ਰਿਕਾਰਡ ਐਫ.ਆਈ.ਆਰ. ਵੀ ਦਰਜ ਕੀਤਾ ਗਿਆ ਹੈ। ਉਕਤ ਖਤਰਨਾਕ ਗਰੋਹ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈਆਂ ਹਨ। ਇਸ ਸਭ ਕੁਝ ਨੂੰ ਵਾਪਰਿਆਂ ਕਈ ਦਿਨ ਬੀਤ ਚੁੱਕੇ ਹਨ।
ਇਸ ਗਰੋਹ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਇਸੇ ਗੈਂਗ ਨੇ ਫਗਵਾੜਾ ਵਿੱਚ ਦਹਿਸ਼ਤ ਫੈਲਾਉਣ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਭਾਵੇਂ ਇਹ ਗੱਲ ਅਜੀਬ ਲੱਗਦੀ ਹੈ ਪਰ ਸਚਾਈ ਇਹ ਹੈ ਕਿ ਪੁਲਿਸ ਨਾਕਾ ਨਾਮ ਦੀ ਚੀਜ਼ ਫਗਵਾੜਾ ਤੋਂ ਕਾਫੀ ਸਮਾਂ ਪਹਿਲਾਂ ਗਾਇਬ ਹੋ ਚੁੱਕੀ ਹੈ ਅਤੇ ਰਾਤ ਸਮੇਂ ਚੈਕਿੰਗ ਨੂੰ ਛੱਡ ਕੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਰਾਤ ਸਮੇਂ ਕਿਸੇ ਵੀ ਸੜਕ ‘ਤੇ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਐਂਟਰੀ ਪੁਆਇੰਟ ਵੀ ਸੁੰਨਸਾਨ ਹਨ।
ਕਾਲਾ ਕੱਚਾ ਗਿਰੋਹ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਹੁਣ ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਇਸ ਗਿਰੋਹ ਬਾਰੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਗਿਰੋਹ ਬਾਰੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਰੱਖਿਆ ਜਾਵੇ।