ਉਦੈਪੁਰ ‘ਚ ਸੜਕ ਹਾਦਸਾ, ਟ੍ਰੇਲਰ ਡਰਾਈਵਰ ਤੇ ਸਹਾਇਕ ਸਮੇਤ ਪੰਜ ਦੀ ਮੌਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਉਦੈਪੁਰ, 17 ਜੂਨ,ਬੋਲੇ ਪੰਜਾਬ ਬਿਓਰੋ: ਉਦੈਪੁਰ ਤੋਂ ਲੰਘਦੇ ਗੋਗੁੰਦਾ-ਪਿੰਡਵਾੜਾ ਹਾਈਵੇਅ ‘ਤੇ ਮਾਲਵਾ ਕਾ ਚੌਰਾ ਪੁਲੀਆ ਨੇੜੇ ਇਕ ਬੇਕਾਬੂ ਟ੍ਰੇਲਰ ਨੇ ਰਾਹਗੀਰਾਂ ਨੂੰ ਲਪੇਟ ’ਚ ਲੈ ਲਿਆ। ਇਸ ਤੋਂ ਬਾਅਦ ਟ੍ਰੇਲਰ ਵੀ ਡੂੰਘੀ ਖਾਈ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਟ੍ਰੇਲਰ ਦੇ ਡਰਾਈਵਰ ਅਤੇ ਸਹਾਇਕ ਸਮੇਤ ਤਿੰਨ ਰਾਹਗੀਰਾਂ ਦੀ ਵੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਰਾਹਗੀਰ ਨੂੰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਗੋਗੁੰਦਾ ਥਾਣਾ ਖੇਤਰ ਦੇ ਮਾਲਵਾ ਚੌਰਾ ਨੇੜੇ ਹਾਈਵੇਅ ਪੁਲੀਆ ‘ਤੇ ਵਾਪਰਿਆ। ਮ੍ਰਿਤਕ ਰਾਹਗੀਰ ਬੇਕਰੀਆ ਥਾਣਾ ਖੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਬੇਕਰੀਆ ਥਾਣੇ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੇਕਰੀਆ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਗੰਭੀਰ ਜ਼ਖਮੀਆਂ ਨੂੰ ਉਦੈਪੁਰ ਰੈਫਰ ਕਰ ਦਿੱਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।