ਅਜਨਾਲਾ ਨੇੜੇ ਨਹਿਰ ‘ਚ ਪੈੜ ਪੈਣ ਕਾਰਨ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

ਚੰਡੀਗੜ੍ਹ ਪੰਜਾਬ

ਅਜਨਾਲਾ, 17 ਜੂਨ ,ਬੋਲੇ ਪੰਜਾਬ ਬਿਓਰੋ: ਅਜਨਾਲਾ ਚੁਗਾਵਾਂ ਰੋਡ ’ਤੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ ਵਿਚ ਵੱਡਾ ਪਾੜ ਪੈਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਕਰਮਜੀਤ ਸਿੰਘ ਗੋਲਡੀ ਰਿਆੜ ਸਮੇਤ ਹੋਰਾਂ ਨੇ ਦੱਸਿਆ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਹਿਰ ਦੇ ਪੁਲ ਵਿਚ ਘਾਹ ਫੂਸ ਫਸ ਜਾਣ ਕਾਰਨ ਨਹਿਰ ਵਿਚ ਪਾੜ ਪਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਪਨੀਰੀਆਂ ਤੇ ਹਰਾ ਚਾਰਾ ਖੁਰਾਬ ਹੋ ਗਿਆ ਹੈ ਤੇ ਕਈ ਬੋਰਾਂ ਵਿਚ ਵੀ ਪਾਣੀ ਪੈ ਗਿਆ।

ਓਧਰ ਮੌਕੇ ‘ਤੇ ਪਹੁੰਚੇ ਨਹਿਰੀ ਵਿਭਾਗ ਦੇ ਜੇ. ਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਮਿੱਟੀ ਦੇ ਤੋੜਿਆਂ ਨਾਲ ਨਹਿਰ ਦੇ ਪਾੜ ਨੂੰ ਪੂਰ ਦਿੱਤਾ ਜਾਵੇਗਾ ਤੇ ਪਿੱਛੋਂ ਪਾਣੀ ਵੀ ਘੱਟ ਕਰ ਦਿੱਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।